ਨਦੀ ''ਚ ਡਿੱਗੀ ਕਾਰ, 4 ਸਾਲਾ ਬੱਚੀ ਸਮੇਤ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ

05/30/2023 3:46:22 PM

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਕਾਰ ਦੇ ਨਦੀ ਵਿਚ ਡਿੱਗ ਜਾਣ ਨਾਲ 4 ਸਾਲ ਦੀ ਇਕ ਬੱਚੀ ਸਮੇਤ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਨੰਦਗਾਓਂ ਤਾਲੁਕਾ ਵਿਚ ਪੰਜਨ ਨਦੀ ਪੁਲ 'ਤੇ ਦੇਰ ਰਾਤ ਕਰੀਬ 1 ਵਜੇ ਉਸ ਸਮੇਂ ਵਾਪਰਿਆ, ਜਦੋਂ ਕਾਰ 'ਚ ਸਵਾਰ ਇਕ ਹੀ ਪਰਿਵਾਰ ਦੇ 10 ਮੈਂਬਰ ਜਾਲਨਾ ਤੋਂ ਮਾਲੇਗਾਓਂ ਜਾ ਰਹੇ ਸਨ। 

ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ 'ਚ ਮੰਸੂਰੀ ਪਰਿਵਾਰ ਦੇ 3 ਮੈਂਬਰਾਂ- ਡਾ. ਯਾਕੂਬ ਰਮਜ਼ਾਨ ਮੰਸੂਰੀ (50), ਅਫਰੋਜ਼ ਅਬਦੁੱਲ ਲਤੀਫ (35) ਅਤੇ ਸ਼ਿਫਾ (4) ਦੀ ਮੌਤ ਹੋ ਗਈ, ਜਦਕਿ 6 ਹੋਰ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀ ਮੁਤਾਬਕ ਵਾਹਨ ਚਲਾਉਣ ਦੌਰਾਨ ਡਾ. ਮੰਸੂਰੀ ਸੌਂ ਗਏ, ਜਿਸ ਕਾਰਨ ਉਹ ਬੇਕਾਬੂ ਹੋ ਗਿਆ ਅਤੇ ਪੰਜਨ ਨਦੀ ਵਿਚ ਜਾ ਡਿੱਗਿਆ।

ਹਾਦਸੇ ਵਿਚ ਜ਼ਖਮੀ ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਅਧਿਕਾਰੀ ਮੁਤਾਬਕ ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਅਧਿਕਾਰੀ ਨੇ ਦੱਸਿਆ ਕਿ ਆਈ. ਪੀ. ਐੱਸ. ਦੀ ਧਾਰਾ 304 (ਏ) (ਲਾਪ੍ਰਵਾਹੀ ਨਾਲ ਮੌਤ), ਧਾਰਾ-279 (ਤੇਜ਼ੀ ਨਾਲ ਗੱਡੀ ਚਲਾਉਣਾ) ਅਤੇ ਮੋਟਰ ਵਾਹਨ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Tanu

Content Editor

Related News