ਮਹਾਰਾਸ਼ਟਰ ’ਚ ਪੁਲ ਤੋਂ ਮਾਲ ਗੱਡੀ ’ਤੇ ਡਿੱਗੀ ਕਾਰ, 3 ਮਰੇ

Tuesday, Nov 07, 2023 - 07:41 PM (IST)

ਮਹਾਰਾਸ਼ਟਰ ’ਚ ਪੁਲ ਤੋਂ ਮਾਲ ਗੱਡੀ ’ਤੇ ਡਿੱਗੀ ਕਾਰ, 3 ਮਰੇ

ਠਾਣੇ, (ਭਾਸ਼ਾ)- ਮਹਾਰਾਸ਼ਟਰ ਦੇ ਕਰਜਤ ਅਤੇ ਪਨਵੇਲ ਰੇਲਵੇ ਸਟੇਸ਼ਨਾਂ ਵਿਚਕਾਰ ਮੰਗਲਵਾਰ ਸਵੇਰੇ ਇਕ ਪੁਲ ਤੋਂ ਇਕ ਕਾਰ ਚੱਲਦੀ ਮਾਲ ਗੱਡੀ ’ਤੇ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪਨਵੇਲ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਤੜਕੇ 3.30 ਤੋਂ 4 ਵਜੇ ਦੇ ਵਿਚਕਾਰ ਉਸ ਸਮੇਂ ਵਾਪਰਿਆ ਜਦੋਂ ਕਾਰ ਮੁੰਬਈ-ਪਨਵੇਲ ਰੋਡ ’ਤੇ ਨੇਰਲ ਵੱਲ ਜਾ ਰਹੀ ਸੀ।

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਧਰਮਾਨੰਦ ਗਾਇਕਵਾੜ (41) ਅਤੇ ਉਸ ਦੇ ਚਚੇਰੇ ਭਰਾ ਮੰਗੇਸ਼ ਜਾਧਵ (46) ਅਤੇ ਨਿਤਿਨ ਜਾਧਵ (48) ਵਜੋਂ ਹੋਈ ਹੈ।


author

Rakesh

Content Editor

Related News