ਵਿਆਹ ਸਮਾਰੋਹ ਤੋਂ ਪਰਤ ਰਹੀ ਕਾਰ 150 ਮੀਟਰ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

Thursday, May 05, 2022 - 12:46 PM (IST)

ਵਿਆਹ ਸਮਾਰੋਹ ਤੋਂ ਪਰਤ ਰਹੀ ਕਾਰ 150 ਮੀਟਰ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ 'ਚ ਇਕ ਕਾਰ ਖਾਈ 'ਚ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਇਹ ਚਾਰੋਂ ਇਕ ਹੀ ਪਿੰਡ ਦੇ ਦੱਸੇ ਗਏ ਹਨ ਅਤੇ ਰਾਤ ਨੂੰ ਵਿਆਹ ਸਮਾਰੋਹ ਤੋਂ ਆਪਣੇ ਘਰ ਪਰਤ ਰਹੇ ਸਨ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਰੋਹੜੂ ਖੇਤਰ ਦੇ ਪਿੰਡ ਛੁਪਾਡੀ ਇਕ ਕਾਰ ਬੇਕਾਬੂ ਹੋ ਗਏ ਸੜਕ ਤੋਂ ਕਰੀਬ 150 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਹਾਦਸੇ 'ਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਜਦੋਂ ਤੱਕ ਮਸਜਿਦਾਂ ’ਤੇ ਵੱਜਣਗੇ ਲਾਊਡਸਪੀਕਰ, ਹਨੂੰਮਾਨ ਚਾਲੀਸਾ ਵੀ ਵੱਜਦਾ ਰਹੇਗਾ: ਰਾਜ ਠਾਕਰੇ

ਪੁਲਸ ਨੇ ਮ੍ਰਿਤਕਾਂ ਦੀ ਪਛਾਣ ਦੇਵੇਂਦਰ ਅਤਰੀ (48), ਤ੍ਰਿਲੋਕ ਰਾਕਟਾ (35), ਆਸ਼ੀਸ਼ (28) ਅਤੇ ਕੁਲਦੀਪ (35) ਭੋਲਾੜ ਜੁਬਲ ਪਿੰਡ ਦੇ ਰੂਪ 'ਚ ਹੋਈ ਹੈ। ਹਾਦਸੇ ਦੌਰਾਨ ਸਾਰੇ ਪਿੰਡ ਸਮੋਲੀ 'ਚ ਵਿਆਹ ਸਮਾਰੋਹ ਤੋਂ ਆਪਣੇ ਘਰ ਪਰਤ ਰਹੇ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਜਾਂਚ ਕਰ ਰਹੀ ਹੈ। ਵੀਰਵਾਰ ਸਵੇਰੇ ਹਾਦਸੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਖਾਈ 'ਚੋਂ ਕੱਢਿਆ। ਡੀ.ਐੱਸ.ਪੀ. ਰੋਹੜੂ ਚਮਨ ਕੁਮਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਵਾਹਨ 'ਚ ਚਾਰ ਲੋਕ ਹੀ ਸਵਾਰ ਸਨ ਅਤੇ ਇਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News