ਜੰਮੂ-ਕਸ਼ਮੀਰ: ਚਨਾਬ ਨਦੀ ’ਚ ਡਿੱਗੀ ਕਾਰ, 2 ਲੋਕਾਂ ਨੂੰ ਬਚਾਇਆ, 6 ਲਾਪਤਾ

Wednesday, May 19, 2021 - 03:05 PM (IST)

ਜੰਮੂ-ਕਸ਼ਮੀਰ: ਚਨਾਬ ਨਦੀ ’ਚ ਡਿੱਗੀ ਕਾਰ, 2 ਲੋਕਾਂ ਨੂੰ ਬਚਾਇਆ, 6 ਲਾਪਤਾ

ਜੰਮੂ (ਭਾਸ਼ਾ)— ਉੱਤਰ ਪ੍ਰਦੇਸ਼ ਦੇ 9 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਕੈਬ ਦੇ ਜੰਮੂ-ਕਸ਼ਮੀਰ ਰਾਸ਼ਟਰੀ ਹਾਈਵੇਅ ਤੋਂ ਫਿਸਲ ਕੇ ਚਨਾਬ ਨਦੀ ’ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰਨਾਂ ਨੂੰ ਜ਼ਖਮੀ ਹਾਲਤ ’ਚ ਬਚਾਇਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਫ਼ੌਜ ਨੇ ਤੁਰੰਤ ਪ੍ਰਤੀਕਿਰਿਆ ਦਲ ਵਲੋਂ ਬਚਾਅ ਮੁਹਿੰਮ ਜਾਰੀ ਹੈ, ਜਦਕਿ ਲਾਪਤਾ 6 ਯਾਤਰੀਆਂ ਦਾ ਪਤਾ ਲਾਉਣ ਲਈ ਫ਼ੌਜ ਦੇ ਗੋਤਾਖ਼ੋਰਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ। 

PunjabKesari

ਪੁਲਸ ਨੇ ਦੱਸਿਆ ਕਿ ਜੰਮੂ ਜਾਣ ਵਾਲੇ ਵਾਹਨ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਇਲਾਕੇ ਵਿਚ ਡੌਗੀਪੱਲੀ-ਕਰੋਲ ਨੇੜੇ ਤੇਜ਼ ਵਹਿਣ ਵਾਲੀ ਚਨਾਬ ਨਦੀ ਵਿਚ ਸਵੇਰੇ ਕਰੀਬ ਸਾਢੇ 5 ਵਜੇ ਡਿੱਗ ਗਿਆ, ਜਦੋਂ ਡਰਾਈਵਰ ਮੁਹੰਮਦ ਆਸਿਫ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਦਲ ਤੁਰੰਤ ਹਰਕਤ ’ਚ ਆਇਆ ਅਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਕੋਤਵਾਲੀ ਦੋ ਦੋ ਯਾਤਰੀਆਂ ਬਿਲਾਲ ਅਹਿਮਦ ਅਤੇ ਰਾਸ਼ਿਦ ਨਾਲ ਡਰਾਈਵਰ ਨੂੰ ਬਚਾਇਆ। ਉਨ੍ਹਾਂ ਦੱਸਿਆ ਇਕ ਹਸਪਤਾਲ ਲੈ ਜਾਣ ਦੌਰਾਨ ਰਾਸ਼ਿਦ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਲੈ ਜਾਣ ਦੌਰਾਨ ਰਾਸ਼ਿਦ ਨੇ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਖ਼ਾਸ ਰੂਪ ਨਾਲ ਸਿਖਲਾਈ ਪ੍ਰਾਪਤ ਗੋਤਾਖ਼ੋਰ ਬਚਾਅ ਮੁਹਿੰਮ ’ਚ ਸ਼ਾਮਲ ਹੋ ਗਏ ਹਨ ਅਤੇ 6 ਲਾਪਤਾ ਯਾਤਰੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਜਾਰੀ ਹੈ।


author

Tanu

Content Editor

Related News