ਕਾਰ ਸਵਾਰ ਨੇ ਸਕੂਟੀ ਨੂੰ ਮਾਰੀ ਟੱਕਰ, 1 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ, ਰਾਹਗੀਰਾਂ ਨੇ ਫੜਿਆ

Saturday, Nov 23, 2024 - 08:38 AM (IST)

ਕਾਰ ਸਵਾਰ ਨੇ ਸਕੂਟੀ ਨੂੰ ਮਾਰੀ ਟੱਕਰ, 1 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ, ਰਾਹਗੀਰਾਂ ਨੇ ਫੜਿਆ

ਲਖਨਊ : ਲਖਨਊ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਕਾਰ ਸਵਾਰ ਨੇ ਇਕ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ ਕਾਰ ਚਾਲਕ ਸਕੂਟੀ ਨੂੰ ਕਰੀਬ ਇਕ ਕਿਲੋਮੀਟਰ ਤੱਕ ਘੜੀਸਦਾ ਰਿਹਾ। ਇਸ ਹਾਦਸੇ ਵਿਚ 2 ਨੌਜਵਾਨ ਜ਼ਖਮੀ ਹੋ ਗਏ।

ਇਹ ਘਟਨਾ ਲਖਨਊ ਦੇ ਪੀਜੀਆਈ ਸਥਿਤ ਕਿਸਾਨ ਮਾਰਗ 'ਤੇ ਵਾਪਰੀ। ਜਿੱਥੇ ਇਕ ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਫਿਰ ਉਸ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਸਕੂਟਰ 'ਤੇ ਦੋ ਨੌਜਵਾਨ ਸਵਾਰ ਸਨ, ਹਾਦਸੇ 'ਚ ਦੋਵੇਂ ਜ਼ਖਮੀ ਹੋ ਗਏ। ਹਾਦਸੇ ਦੌਰਾਨ ਸਕੂਟੀ ਕਾਰ ਦੇ ਬੋਨਟ ਦੇ ਹੇਠਾਂ ਫਸ ਗਈ ਅਤੇ ਫਲਾਈਓਵਰ 'ਤੇ ਕਰੀਬ ਇਕ ਕਿਲੋਮੀਟਰ ਤੱਕ ਘੜੀਸਦੀ ਗਈ। ਇਸ ਦੌਰਾਨ ਸਕੂਟੀ 'ਚੋਂ ਚੰਗਿਆੜੀਆਂ ਨਿਕਲਦੀਆਂ ਦੇਖੀਆਂ ਗਈਆਂ। 

ਇਹ ਵੀ ਪੜ੍ਹੋ : ਪੁਲਾੜ 'ਚ ਤਾਰਿਆਂ ਨੂੰ ਘੁਮਾ ਰਹੀ ਹੈ ਇੰਟੈਲੀਜੈਂਟ ਏਲੀਅਨ ਸੱਭਿਅਤਾ, ਸਟੱਡੀ 'ਚ ਹੋਇਆ ਦਾਅਵਾ

ਮੀਡੀਆ ਰਿਪੋਰਟਾਂ ਮੁਤਾਬਕ ਰਾਹਗੀਰਾਂ ਨੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਾਰ ਦੀ ਰਫ਼ਤਾਰ ਘੱਟ ਕਰਨ ਦੀ ਬਜਾਏ ਤੇਜ਼ ਕਰ ਦਿੱਤੀ। ਉਹ ਸਕੂਟੀ ਨੂੰ ਘੜੀਸਦਾ ਲੈ ਗਿਆ। ਹਾਲਾਂਕਿ ਰਾਹਗੀਰਾਂ ਨੇ ਪਿੱਛਾ ਕਰਕੇ ਕਾਰ ਸਵਾਰ ਨੂੰ ਫੜ ਲਿਆ ਅਤੇ ਘਟਨਾ ਦੀ ਪੂਰੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਕਾਰ ਚਾਲਕ ਚੰਦਰ ਪ੍ਰਕਾਸ਼ ਵਾਸੀ ਪ੍ਰਯਾਗਰਾਜ ਨੂੰ ਪੀਜੀਆਈ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News