ਭਿਆਨਕ ਟੱਕਰ ਤੋਂ ਬਾਅਦ ਕਾਰਾਂ ਨੂੰ ਲੱਗੀ ਅੱਗ, 3 ਲੋਕਾਂ ਦੀ ਮੌਤ

Thursday, Jan 24, 2019 - 10:07 AM (IST)

ਭਿਆਨਕ ਟੱਕਰ ਤੋਂ ਬਾਅਦ ਕਾਰਾਂ ਨੂੰ ਲੱਗੀ ਅੱਗ, 3 ਲੋਕਾਂ ਦੀ ਮੌਤ

ਨਵੀਂ ਦਿੱਲੀ— ਦਿੱਲੀ ਦੇ ਆਨੰਦ ਵਿਹਾਰ ਇਲਾਕੇ ਦੇ ਰੋਡ ਨੰਬਰ 57 'ਤੇ ਟੱਕਰ ਤੋਂ ਬਾਅਦ 2 ਕਾਰਾਂ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੋਹਾਂ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ 'ਚ ਭਰਤੀ ਕਰਵਾਇਆ। ਪੁਲਸ ਅਨੁਸਾਰ ਇਹ ਪੂਰੀ ਘਟਨਾ ਰਾਮਪ੍ਰਸਥ ਦੇ ਸਾਹਮਣੇ ਹੋਈ। ਚਸ਼ਮਦੀਦਾਂ ਨੇ ਦੱਸਿਆ ਕਿ ਪੁਲਸ ਨੂੰ ਦੱਸਿਆ ਕਿ ਮਾਰੂਤੀ ਵੈਨ ਸੀਮਾਪੁਰੀ ਤੋਂ ਆਨੰਦ ਵਿਹਾਰ ਵੱਲ ਜਾ ਰਹੀ ਸੀ। ਦੂਜੀ ਵਾਰ ਆਈ.ਐੱਸ.ਬੀ.ਟੀ. ਆਨੰਦ ਵਿਹਾਰ ਤੋਂ ਸੀਮਾਪੁਰੀ ਵੱਲ ਜਾ ਰਹੀ ਸੀ। ਰਾਮਪ੍ਰਸਥ ਦੇ ਸਾਹਮਣੇ ਕਾਰ ਡਿਵਾਈਡਰ ਤੋੜਦੇ ਹੋਏ ਸੜਕ ਦੇ ਦੂਜੇ ਪਾਸੇ ਚੱਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਵੈਨ 'ਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰ ਦੇ ਪਰਖੱਚੇ ਉੱਡ ਗਏ। ਜ਼ੋਰਦਾਰ ਆਵਾਜ਼ ਆਈ, ਜਦੋਂ ਲੋਕਾਂ ਨੇ ਮੁੜ ਕੇ ਦੇਖਿਆ ਤਾਂ ਦੋਵੇਂ ਕਾਰਾਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ 'ਚ ਘਿਰ ਚੁਕੀਆਂ ਸਨ।PunjabKesariਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਸ ਸਮੇਂ ਕਿਸੇ ਵੀ ਰਾਹਗੀਰ ਦੀ ਹਿੰਮਤ ਨਹੀਂ ਹੋਈ ਕਿ ਉਹ ਗੇਟ ਖੋਲ੍ਹ ਕੇ ਲੋਕਾਂ ਨੂੰ ਬਾਹਰ ਕੱਢਣ। ਕਿਸੇ ਤਰ੍ਹਾਂ ਲੋਕਾਂ ਨੇ ਹਿੰਮਤ ਕੀਤੀ ਅਤੇ ਗੰਭੀਰ ਰੂਪ ਨਾਲ ਸੜੇ ਅਤੇ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਕਾਰ 'ਚੋਂ ਬਾਹਰ ਕੱਢਿਆ। ਲੋਕਾਂ ਨੇ ਤੁਰੰਤ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।PunjabKesari


author

DIsha

Content Editor

Related News