ਉੱਤਰ ਪ੍ਰਦੇਸ਼ : ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਕਾਰ ''ਚ ਲੱਗੀ ਅੱਗ, 2 ਲੋਕ ਜਿਊਂਦੇ ਸੜੇ

11/21/2022 1:47:24 PM

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਨੌਹਝੀਲ ਥਾਣਾ ਖੇਤਰ 'ਚ ਸੋਮਵਾਰ ਤੜਕੇ ਇਕ ਕਾਰ ਯਮੁਨਾ ਐਕਸਪ੍ਰੈੱਸ-ਵੇਅ 'ਤੇ ਸੜਕ ਕਿਨਾਰੇ ਖੜ੍ਹੇ ਇਕ ਟਰੈਕਟਰ ਨਾਲ ਜਾ ਟਕਰਾਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਕਾਰ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਉਸ 'ਚ ਸਵਾਰ 2 ਲੋਕ ਜਿਊਂਦੇ ਸੜ ਗਏ। ਨੌਹਝੀਲ ਥਾਣੇ ਦੇ ਇੰਚਾਰਜ ਇੰਸਪੈਕਟਰ ਧਰਮੇਂਦਰ ਸਿੰਘ ਭਾਟੀ ਅਨੁਸਾਰ, ਯਮੁਨਾ ਐਕਸਪ੍ਰੈੱਸ-ਵੇਅ 'ਤੇ ਚਾਂਦਪੁਰ ਖੁਰਦ ਪਿੰਡ ਕੋਲ ਨੋਇਡਾ ਤੋਂ ਆਗਰਾ ਵੱਲ ਜਾ ਰਹੀ ਕਾਰ ਸੜਕ 'ਤੇ ਖੜ੍ਹੇ ਇਕ ਟਰੈਕਟਰ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਪੁੱਤਰ ਨੇ ਪਿਤਾ ਦਾ ਕੀਤਾ ਕਤਲ, ਮਾਂ ਦੀ ਮਦਦ ਨਾਲ ਲਾਸ਼ ਦੇ ਕੀਤੇ 6 ਟੁਕੜੇ

ਉਨ੍ਹਾਂ ਦੱਸਿਆ ਕਿ ਟਰੈਕਟਰ ਨਾਲ ਟਕਰਾਉਂਦੇ ਹੀ ਕਾਰ 'ਚ ਅੱਗ ਲੱਗ ਗਈ ਅਤੇ ਉਸ 'ਚ ਸਵਾਰ 2 ਲੋਕ ਜਿਊਂਦੇ ਸੜ ਗਏ। ਭਾਟੀ ਅਨੁਸਾਰ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਪੂਰੀ ਗੱਡੀ ਦੋਵੇਂ ਕਾਰ ਸਵਾਰਾਂ ਸਮੇਤ ਸੜ ਕੇ ਸੁਆਹ ਹੋ ਗਈ। ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਣ ਦ ਮੌਕਾ ਤੱਕ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਿੱਲੀ ਵਾਸੀ ਲਾਲਾ ਅਤੇ ਸੋਨੂੰ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ। ਭਾਟੀ ਅਨੁਸਾਰ ਮਥੁਰਾ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਨੇ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਸਬੂਤ ਜੁਟਾਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News