ਕਾਰ ਨੇ ਮਾਰੀ ਆਟੋ ਨੂੰ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਕੇ ''ਤੇ ਮੌਤ, ਗੱਡੀ ''ਚ ਲੱਗੀ ਅੱਗ (ਤਸਵੀਰਾਂ)

03/29/2017 10:14:27 AM

ਪਾਨੀਪਤ— ਜੀ.ਟੀ. ਰੋਡ ਪਾਨੀਪਤ ਫਲਾਈਓਵਰ ''ਤੇ ਪਿੰਡ ਸਿਵਾਹ ਕੋਲ ਇਕ ਆਟੋ ਨੂੰ ਬੇਕਾਬੂ ਹੋਂਡਾ ਸਿਟੀ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਸ ਕਾਰਨ ਆਟੋ ''ਚ ਸਵਾਰ ਇਕ ਔਰਤ ਅਤੇ ਇਕ ਪੁਰਸ਼ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ ਆਟੋ ''ਚ ਸਵਾਰ ਤਿੰਨ ਹੋਰ ਅਤੇ ਕਾਰ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪਾਨੀਪਤ ਦੇ ਐੱਸ.ਪੀ. ਰਾਹੁਲ ਸ਼ਰਮਾ ਪੁਲਸ ਫੋਰਸ ਨਾਲ ਮੌਕੇ ''ਤੇ ਪੁੱਜੇ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਲਾਸ਼ਾਂ ਨੂੰ ਹਸਪਤਾਲ ''ਚ ਪੋਸਟਮਾਰਟਮ ਲਈ ਰੱਖਵਾਇਆ ਗਿਆ ਹੈ। 
ਪਾਨੀਪਤ ਦੇ ਪਿੰਡ ਸਿਵਾਹ ਦੇ ਸਾਹਮਣੇ ਫਲਾਈਓਵਰ ਦੇ ਉੱਪਰ ਦਿੱਲੀ ਤੋਂ ਕਰਨਾਲ ਵੱਲ ਜਾ ਰਹੀ ਹੋਂਡਾ ਸਿਟੀ ਕਾਰ ਨੇ ਆਟੋ ਨੂੰ ਟੱਕਰ ਮਾਰੀ। ਟੱਕਰ ਲੱਗਣ ਨਾਲ ਆਟੋ ਸਵਾਰ ਵਿਅਕਤੀ ਹੇਠਾਂ ਡਿੱਗਿਆ, ਜਿਸ ਨਾਲ ਉਸ ਦੀ ਅਤੇ ਆਟੋ ਸਵਾਰ ਇਕ ਪ੍ਰਵਾਸੀ ਮਜ਼ਦੂਰ ਮਹਿਲਾ ਮੀਨਾ ਦੀ ਮੌਤ ਹੋ ਗਈ, ਜਦੋਂ ਕਿ ਇਕ ਸਥਾਨਕ ਔਰਤ ਨੂੰ ਗੰਭੀਰ ਹਾਲਤ ''ਚ ਹਸਪਤਾਲ ''ਚ ਲਿਆਂਦਾ ਗਿਆ। ਜਿਸ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਕਾਰ ਸੜ ਕੇ ਸੁਆਹ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਕਪਤਾਨ ਪੁਲਸ ਫੋਰਸ ਨਾਲ ਮੌਕੇ ''ਤੇ ਪੁੱਜੇ ਅਤੇ ਜੀ.ਟੀ. ਰੋਡ ''ਤੇ ਲੱਗੇ ਜਾਮ ਨੂੰ ਖੁੱਲ੍ਹਵਾਇਆ। ਪੁਲਸ ਨੇ ਗੱਡੀ ''ਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਕੀਤਾ ਅਤੇ ਕਾਰ ਸਵਾਰ ਦੋਹਾਂ ਨੌਜਵਾਨਾਂ ਨਾਲ ਹੋਰ ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ''ਚ ਭਰਤੀ ਕਰਵਾਇਆ ਗਿਆ।


Disha

News Editor

Related News