ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, 5 ਲੋਕਾਂ ਮੌ.ਤ
Wednesday, Dec 04, 2024 - 11:51 AM (IST)
ਚੁਰੂ (ਵਾਰਤਾ)- ਰਾਜਸਥਾਨ 'ਚ ਚੁਰੂ ਜ਼ਿਲ੍ਹੇ ਦੇ ਸਰਦਾਰ ਸ਼ਹਿਰ ਥਾਣਾ ਖੇਤਰ 'ਚ ਮੈਗਾ ਹਾਈਵੇਅ 'ਤੇ ਇਕ ਕੈਂਟਰ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਸ ਮੁਖੀ ਜੈ ਯਾਦਵ ਨੇ ਦੱਸਿਆ ਕਿ ਬੁਕਾਨਸਰ ਨੇੜੇ ਮੈਗਾ ਹਾਈਵੇਅ 'ਤੇ ਤੜਕੇ ਕਰੀਬ 2.30 ਵਜੇ ਇਕ ਕੈਂਟਰ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਕਾਰ 'ਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕੈਂਟਰ ਚਾਲਕ ਸਮੇਤ 2 ਵਿਅਕਤੀ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਨੂੰਹ 'ਤੇ ਆਇਆ ਸਹੁਰੇ ਦਾ ਦਿਲ, ਮੁੰਡਾ ਹੋਣ 'ਤੇ ਪੈ ਗਿਆ ਰੌਲਾ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਮਲੇਸ਼ (26), ਨੰਦਲਾਲ (23), ਪਵਨ ਕੁਮਾਰ, ਰਾਕੇਸ਼ ਕੁਮਾਰ (33) ਵਾਸੀ ਰਾਜਾਸਰ ਅਤੇ ਧਨਰਾਜ ਵਾਸੀ ਸੀਕਰ ਵਜੋਂ ਹੋਈ ਹੈ। ਸਾਰੇ ਮ੍ਰਿਤਕ ਇਕ ਕਾਰ 'ਚ ਸਵਾਰ ਸਨ, ਜੋ ਕਿ ਸਰਦਾਰ ਸ਼ਹਿਰ ਤੋਂ ਹਨੂੰਮਾਨਗੜ੍ਹ ਵੱਲ ਜਾ ਰਹੀ ਸੀ। ਪੁਲਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8