ਉੱਤਰ ਪ੍ਰਦੇਸ਼ ''ਚ ਕੰਟੇਨਰ ਨਾਲ ਟਕਰਾਈ ਬੇਕਾਬੂ ਕਾਰ, 4 ਲੋਕਾਂ ਦੀ ਮੌਤ

Wednesday, May 25, 2022 - 12:06 PM (IST)

ਉੱਤਰ ਪ੍ਰਦੇਸ਼ ''ਚ ਕੰਟੇਨਰ ਨਾਲ ਟਕਰਾਈ ਬੇਕਾਬੂ ਕਾਰ, 4 ਲੋਕਾਂ ਦੀ ਮੌਤ

ਬਾਰਾਬੰਕੀ (ਭਾਸ਼ਾ)- ਬਾਰਾਬੰਕੀ ਜ਼ਿਲ੍ਹੇ ਦੇ ਸਫ਼ਦਰਗੰਜ ਇਲਾਕੇ 'ਚ ਪਲਹਰੀ ਚੌਰਾਹੇ ਨੇੜੇ ਬੁੱਧਵਾਰ ਸਵੇਰੇ ਅਯੁੱਧਿਆ ਤੋਂ ਲਖਨਊ ਜਾ ਰਹੀ ਇਕ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਵਧੀਕ ਪੁਲਸ ਸੁਪਰਡੈਂਟ ਮਨੋਜ ਪਾਂਡੇ ਦੇ ਅਨੁਸਾਰ, ਸਫ਼ਦਰਗੰਜ ਥਾਣਾ ਖੇਤਰ ਪਲਹਰੀ ਚੌਰਾਹੇ ਨੇੜੇ ਸਵੇਰੇ ਕਰੀਬ 8 ਵਜੇ ਅਯੁੱਧਿਆ ਤੋਂ ਲਖਨਊ ਜਾ ਰਹੀ ਇਕ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੇ ਇਕ ਕੰਟੇਨਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।

ਇਹ ਵੀ ਪੜ੍ਹੋ : ਓਡੀਸ਼ਾ 'ਚ ਬੱਸ ਪਲਟਣ ਨਾਲ 6 ਸੈਲਾਨੀਆਂ ਦੀ ਮੌਤ, 45 ਜ਼ਖ਼ਮੀ

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ। ਹਾਦਸੇ 'ਚ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਾਰੇ ਮ੍ਰਿਤਕ ਲਖਨਊ ਦੇ ਠਾਕੁਰਗੰਜ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ 'ਤੇ ਇਕ ਮਵੇਸ਼ੀ ਦੇ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਕੰਟੇਨਰ ਨਾਲ ਟਕਰਾ ਗਈ, ਜਿਸ ਨਾਲ ਹਾਦਸਾ ਵਾਪਰਿਆ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News