ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ 'ਚ ਡਾਂਸ ਕਰਦੇ ਨਜ਼ਰ ਆਏ ਫਾਰੂਕ ਅਬਦੁੱਲਾ, ਦੇਖੋ ਵੀਡੀਓ

Friday, Mar 05, 2021 - 09:53 AM (IST)

ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ 'ਚ ਡਾਂਸ ਕਰਦੇ ਨਜ਼ਰ ਆਏ ਫਾਰੂਕ ਅਬਦੁੱਲਾ, ਦੇਖੋ ਵੀਡੀਓ

ਜੰਮੂ/ਚੰਡੀਗੜ੍ਹ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸਹਿਰਿੰਦਰ ਕੌਰ ਦੇ ਵਿਆਹ ਦਾ ਹੈ। ਵੀਡੀਓ 'ਚ ਫਾਰੂਕ ਨੱਚਦੇ ਹੋਏ ਨਜ਼ਰ ਆ ਰਹੇ ਹਨ। ਡਾਂਸ ਕਰਦੇ ਫਾਰੂਕ ਕੈਪਟਨ ਅਮਰਿੰਦਰ ਸਿੰਘ ਨੂੰ ਨੱਚਣ ਲਈ ਬੁਲਾਉਂਦੇ ਹਨ। ਇਸ ਦੌਰਾਨ ਕੈਪਟਨ ਤਾੜੀ ਵਜਾ ਕੇ ਫਾਰੂਕ ਦਾ ਸਾਥ ਦਿੰਦੇ ਹਨ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਤੀ ਦੇ ਵਿਆਹ 'ਤੇ ਲੋਕ ਗੀਤ ਗਾ ਦਿੱਤੀਆਂ ਦੁਆਵਾਂ (ਵੀਡੀਓ)

 

ਦੱਸਣਯੋਗ ਹੈ ਕਿ ਫਾਰੂਕ ਦੀ ਉਮਰ 83 ਸਾਲ ਹੈ। ਲੋਕਾਂ ਨੂੰ ਉਨ੍ਹਾਂ ਦੀ ਇਹ ਜ਼ਿੰਦਾਦਿਲੀ ਬਹੁਤ ਪਸੰਦ ਆ ਰਹੀ ਹੈ। ਦੱਸ ਦੇਈਏ ਕਿ ਪੋਤੀ ਦੇ ਵਿਆਹ 'ਚ ਲੋਕ ਗੀਤ ਗਾਉਂਦੇ ਕੈਪਟਨ ਅਮਰਿੰਦਰ ਸਿੰਘ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ। ਕੈਪਟਨ ਦਾ ਇਹ ਵੱਖ ਅੰਦਾਜ ਲੋਕਾਂ ਨੂੰ ਖੂਬ ਪਸੰਦ ਆਇਆ। ਕੈਪਟਨ ਅਮਰਿੰਦਰ ਦੀ ਪੋਤੀ ਸਹਿਰਿੰਦਰ ਕੌਰ ਦਾ ਵਿਆਹ ਐਤਵਾਰ ਨੂੰ ਦਿੱਲੀ ਦੇ ਬਿਜ਼ਨੈੱਸਮੈਨ ਆਦਿਤਿਯ ਨਾਰੰਗ ਨਾਲ ਮੋਹਾਲੀ ਦੇ ਸਿਸਵਾਂ ਸਥਿਤ ਫਾਰਮ 'ਚ ਸਿੱਖ ਰੀਤੀ-ਰਿਵਾਜ਼ ਅਨੁਸਾਰ ਹੋਇਆ ਸੀ। ਸਮਾਰੋਹ 'ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਫਿਲਮ ਅਤੇ ਸਿਆਸੀ ਜਗਤ ਦੀਆਂ ਹਸਤੀਆਂ ਸ਼ਾਮਲ ਹੋਈਆਂ ਸਨ।

ਇਹ ਵੀ ਪੜ੍ਹੋ : CM ਕੈਪਟਨ ਦੀ ਪੋਤੀ ਦੇ ਵਿਆਹ 'ਚ ਸ਼ਾਮਲ ਹੋਇਆ ਪਟੌਦੀ ਖਾਨਦਾਨ ਦਾ ਵਾਰਿਸ

ਨੋਟ : ਕੈਪਟਨ ਦੀ ਪੋਤੀ ਦੇ ਵਿਆਹ 'ਚ ਡਾਂਸ ਕਰਦੇ ਦਿੱਸੇ ਫਾਰੂਕ ਅਬਦੁੱਲਾ, ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News