ਕੀ ਨੋਟਾਂ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ ! WHO ਨੇ ਦਿੱਤੀ ਇਹ ਚਿਤਾਵਨੀ

03/13/2020 9:29:07 PM

ਲੰਡਨ - ਕੋਰੋਨਾਵਾਇਰਸ ਨੇ ਭਾਰਤ ਸਮੇਤ ਦੁਨੀਆ ਦੇ 70 ਦੇਸ਼ਾਂ ਵਿਚ ਕਹਿਰ ਮਚਾਇਆ ਹੋਇਆ ਹੈ। ਹੁਣ ਤੱਕ ਇਹ ਨਹੀਂ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਇਸ ਵਾਇਰਸ ਨੂੰ ਕਿਵੇਂ ਰੋਕਿਆ ਜਾਵੇ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਕਿ ਗੰਦੇ ਨੋਟ ਇਸ ਵਾਇਰਸ ਦੇ ਫੈਲਣ ਦਾ ਵੱਡਾ ਕਾਰਨ ਹੋ ਸਕਦੇ ਹਨ। ਡਬਲਯੂ. ਐਚ. ਓ. ਨੇ ਆਖਿਆ ਕਿ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕੈਸ਼ਲੈੱਸ ਟ੍ਰਾਂਜੈਕਸ਼ਨ ਜਾਂ ਕਿਸੇ ਤਰ੍ਹਾਂ ਦੇ ਕੰਟੈਕਟ (ਬਿਨ੍ਹਾਂ ਦੂਜੇ ਨੂੰ ਹੱਥ ਲਾਏ) ਬਿਨ੍ਹਾਂ ਪੇਮੈਂਟ ਦਾ ਇਸਤੇਮਾਲ ਕਰਨ।

PunjabKesari

ਚੀਨ ਅਤੇ ਕੋਰੀਆ ਨੇ ਚੁੱਕੇ ਸਨ ਇਹ ਕਦਮ
ਯੂਨਾਈਟੇਡ ਨੈਸ਼ੰਸ (ਯੂ. ਐਨ.) ਦੇ ਤਹਿਤ ਆਉਣ ਵਾਲੇ ਡਬਲਯੂ. ਐਚ. ਓ. ਨੇ ਆਖਿਆ ਕਿ ਬੈਂਕ ਨੋਟ ਨੂੰ ਹੱਥ ਲਾਉਣ ਤੋਂ ਪਹਿਲਾਂ ਗਾਹਕ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਅ ਲੈਣ ਕਿਉਂਕਿ ਕੋਵਿਡ-19 ਨੋਟ ਦੀ ਸਤਿਹ 'ਤੇ ਕਈ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ। ਡਬਲਯੂ. ਐਚ. ਓ. ਦੇ ਬੁਲਾਰੇ ਵੱਲੋਂ ਆਖਿਆ ਗਿਆ ਹੈ ਕਿ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਜਿਥੋਂ ਤੱਕ ਸੰਭਵ ਹੋਵੇ ਕੰਟੈਕਟ ਲੈੱਸ ਤਕਨਾਲੋਜੀ ਦਾ ਇਸਤੇਮਾਲ ਕਰਨਾ ਚਾਹੀਦਾ। ਬੈਂਕ ਆਫ ਇੰਗਲੈਂਡ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਨੋਟ ਵਾਇਰਸ ਦਾ ਕਾਰਨ ਹੋ ਸਕਦੇ ਹਨ, ਅਜਿਹੇ ਵਿਚ ਲੋਕਾਂ ਨੂੰ ਆਪਣੇ ਹੱਥ ਲਗਾਤਾਰ ਧੋਂਦੇ ਰਹਿਣਾ ਚਾਹੀਦਾ ਹੈ। ਡਬਲਯੂ. ਐਚ. ਓ. ਵੱਲੋਂ ਇਹ ਗੱਲ ਉਸ ਵੇਲੇ ਆਖੀ ਗਈ ਹੈ ਜਦ ਚੀਨ ਅਤੇ ਕੋਰੀਆ ਵਿਚ ਪਿਛਲੇ ਮਹੀਨੇ ਬੈਂਕ ਨੋਟਾਂ ਨੂੰ ਵਾਇਰਸ ਤੋਂ ਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਦੋਹਾਂ ਹੀ ਦੇਸ਼ਾਂ ਵਿਚ ਇਸਤੇਮਾਲ ਵਿਚ ਆ ਚੁੱਕੇ ਨੋਟਾਂ ਨੂੰ ਆਈਸੋਲੇਟ ਕਰਨਾ ਸ਼ੁਰੂ ਕੀਤਾ ਗਿਆ ਸੀ।

PunjabKesari

ਨੋਟਾਂ ਨੂੰ ਕੀਤਾ ਗਿਆ ਵਾਇਰਸ ਤੋਂ ਮੁਕਤ
ਚੀਨ ਅਤੇ ਕੋਰੀਆ ਵੱਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਯਤਨ ਕੀਤਾ ਗਿਆ ਸੀ। ਅਧਿਕਾਰੀਆਂ ਨੇ ਉਸ ਸਮੇਂ ਅਲਟਰਾਵਾਇਲਟ ਲਾਈਟ ਜਾਂ ਹਾਈ ਟੇਮਪ੍ਰੇਚਰ ਦਾ ਇਸਤੇਮਾਲ ਕਰ ਬਿੱਲ ਦਾ ਸਟਰਲਾਈਜ਼ ਕੀਤਾ ਸੀ। 14 ਦਿਨਾਂ ਤੱਕ ਪੂਰੀ ਤਰ੍ਹਾਂ ਨਾਲ ਸੀਲਡ ਸਟੋਰ ਵਿਚ ਰਹਿਣ ਤੋਂ ਬਾਅਦ ਹੀ ਨੋਟ ਸਰਕੂਲੇਸ਼ਨ ਵਿਚ ਆ ਸਕੇ ਸੀ। ਬੈਂਕ ਆਫ ਇੰਗਲੈਂਡ ਨਾਲ ਜੁਡ਼ੇ ਸੂਤਰਾਂ ਵੱਲੋਂ ਦੱਸਿਆ ਗਿਆ ਹੈ ਕਿ ਫਿਲਹਾਲ ਬਿ੍ਰਟੇਨ ਵਿਚ ਚੀਨ ਜਾਂ ਕੋਰੀਆ ਵੱਲੋਂ ਕੁਝ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਥੇ ਡਬਲਯੂ. ਐਚ. ਓ. ਨੇ ਆਖਿਆ ਹੈ ਕਿ ਬਿ੍ਰਟੇਨ ਵਿਚ ਲੋਕਾਂ ਨੂੰ ਉਸ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਜਦ ਇਨਫੈਕਟਡ ਹੋ ਚੁੱਕੇ ਨੋਟਾਂ ਨੂੰ ਉਨ੍ਹਾਂ ਹੱਥ ਲਾਇਆ ਹੋਵੇ।

PunjabKesari

ਹੱਥ ਨੂੰ ਚੰਗੇ ਤਰ੍ਹਾਂ ਦਾ ਸਾਫ ਕਰੋ, ਮੂੰਹ ਨੂੰ ਹੱਥ ਨਾ ਲਾਓ
ਡਬਲਯੂ. ਐਚ. ਓ. ਦੇ ਬੁਲਾਰੇ ਤੋਂ ਜਦ ਪੁੱਛਿਆ ਗਿਆ ਕਿ ਕੀ ਬੈਂਕ ਨੋਟ ਕਾਰਨ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ। ਇਸ 'ਤੇ ਡਬਲਯੂ. ਐਚ. ਓ. ਦੇ ਬੁਲਾਰੇ ਨੇ ਜਵਾਬ ਦਿੱਤਾ ਕਿ ਹਾਂ ਇਹ ਮੁਮਕਿਨ ਹੈ। ਸਾਨੂੰ ਪੱਤਾ ਹੈ ਕਿ ਪੈਸਾ ਕਿਵੇਂ ਹੱਥਾਂ ਤੋਂ ਹੋ ਕੇ ਲੰਘਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਕਿਟਾਣੂਆਂ ਜਾਂ ਫਿਰ ਵਾਇਰਸ ਨਾਲ ਕਿਸੇ ਵੀ ਵੇਲੇ ਇਨਫੈਕਟਡ ਹੋ ਸਕਦਾ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਡਬਲਯੂ. ਐਚ. ਓ. ਲੋਕਾਂ ਨੂੰ ਸਲਾਹ ਦੇਣਾ ਚਾਹੁੰਦਾ ਹੈ ਕਿ ਬੈਂਕ ਨੋਟ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਅ ਲੈਣ ਅਤੇ ਆਪਣੇ ਮੂੰਹ ਨੂੰ ਹੱਥ ਲਾਉਣ ਤੋਂ ਬਚਣ। ਸੰਭਵ ਹੋਵੇ ਤਾਂ ਕੈਸ਼ਲੈੱਸ ਟ੍ਰਾਂਜੈਕਸ਼ਨ ਕੀਤੀ ਜਾਵੇ।

PunjabKesari

9 ਦਿਨਾਂ ਤੱਕ ਜਿਉਂਦਾ ਰਹਿ ਸਕਦੈ ਵਾਇਰਸ
ਹੁਣ ਤੱਕ ਇਹ ਗੱਲ ਵੀ ਸਾਬਿਤ ਨਹੀਂ ਹੋ ਸਕੀ ਕਿ ਇਨਸਾਨ ਦੇ ਸਰੀਰ ਦੇ ਬਾਹਰ ਕੋਈ ਨਵਾਂ ਕੋਰੋਨਾਵਾਇਰਸ ਕਿੰਨੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ। 22 ਅਲੱਗ-ਅਲੱਗ ਅਧਿਐਨਾਂ, ਜਿਸ ਵਿਚ ਸਾਰਸ ਅਤੇ ਮਾਰਸ ਨਾਲ ਜੁਡ਼ੇ ਅਧਿਐਨ ਵੀ ਸ਼ਾਮਲ ਹਨ, ਉਨ੍ਹਾਂ ਦੇ ਆਧਾਰ 'ਤੇ ਜਨਰਲ ਆਫ ਹਸਪਤਾਲ ਇਨਫੈਕਸ਼ਨ ਵੱਲੋਂ ਆਖਿਆ ਗਿਆ ਕਿ ਇਨਸਾਨ ਵਿਚ ਕੋਰੋਨਾਵਾਇਰਸ 9 ਦਿਨਾਂ ਤੱਕ ਕਮਰੇ ਦੇ ਤਾਪਮਾਨ ਵਿਚ ਜਿਉਂਦਾ ਰਹਿ ਸਕਦਾ ਹੈ। ਹਾਲਾਂਕਿ ਇਹ ਵੀ ਸਹੀ ਹੈ ਕਿ ਕੀਟਾਣੂ-ਨਾਸ਼ਕ ਦਾ ਇਸਤੇਮਾਲ ਕਰਨ ਅਤੇ ਨਾਲ ਹੀ ਜ਼ਿਆਦਾ ਤਾਪਮਾਨ 'ਤੇ ਇਹ ਵਾਇਰਸ ਤੁਰੰਤ ਹੀ ਖਤਮ ਹੋ ਜਾਂਦਾ ਹੈ।

 

ਇਹ ਵੀ ਪਡ਼ੋ - ਕੀ ਨੋਟਾਂ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ ! WHO ਨੇ ਦਿੱਤੀ ਇਹ ਚਿਤਾਵਨੀ   ਕੋਰੋਨਾਵਾਇਰਸ : ਠੀਕ ਹੋਣ ਤੋਂ ਬਾਅਦ ਵੀ ਮਰ ਰਹੇ ਨੇ ਲੋਕ, ਦੁਬਾਰਾ ਪੈ ਰਹੇ ਬੀਮਾਰ  ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਤੇ ਈਰਾਨ ਦੀਆਂ ਸਰਕਾਰਾਂ ਨੇ ਕੀਤੇ ਨਵੇਂ ਐਲਾਨ  ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੀਨ 'ਚ ਹੋ ਰਿਹੈ ਇਹ ਅਨੋਖਾ ਕੰਮ  ਅਨੋਖਾ ਦੇਸ਼, ਰੈੱਡ ਲਿਪਸਟਿਕ ਲਾਉਣ ’ਤੇ ਹੋ ਸਕਦੀ ਹੈ ਮੌਤ ਦੀ ਸਜ਼ਾ!


Khushdeep Jassi

Content Editor

Related News