ਚੋਣ ਪ੍ਰਚਾਰ ਪ੍ਰੋਗਰਾਮ 'ਚ 2 ਘੰਟੇ ਦੇਰੀ ਨਾਲ ਪਹੁੰਚੇ ਉਮੀਦਵਾਰ, ਵਰਕਰਾਂ ਨੇ ਗੁੱਸੇ 'ਚ ਇੰਝ ਕੀਤਾ ਸੁਆਗਤ
Thursday, Sep 26, 2024 - 05:52 PM (IST)
ਬਾਵਲ : ਬੁੱਧਵਾਰ ਨੂੰ ਬਾਵਲ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਡਾਕਟਰ ਕ੍ਰਿਸ਼ਨ ਕੁਮਾਰ ਦਾ ਪਾਰਟੀ ਵਰਕਰਾਂ ਵਲੋਂ ਹੀ ਜ਼ੋਰਦਾਰ ਵਿਰੋਧ ਕੀਤਾ ਗਿਆ। ਦਰਅਸਲ ਕ੍ਰਿਸ਼ਨ ਕੁਮਾਰ ਪ੍ਰਚਾਰ ਪ੍ਰੋਗਰਾਮ ਵਿੱਚ 2 ਘੰਟੇ ਦੀ ਦੇਰੀ ਤੋਂ ਬਾਅਦ ਵੀ ਨਹੀਂ ਪਹੁੰਚੇ ਸਨ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਵਰਕਰਾਂ ਨੇ ਪਾਰਟੀ ਦੇ ਝੰਡੇ ਅਤੇ ਟੋਪੀਆਂ ਉਤਾਰ ਕੇ ਸੁੱਟ ਦਿੱਤੀਆਂ ਅਤੇ ਉਮੀਦਵਾਰ ਦਾ ਜ਼ੋਰਦਾਰ ਵਿਰੋਧ ਕੀਤਾ। ਡਾ.ਕ੍ਰਿਸ਼ਨ ਕੁਮਾਰ ਦੇ ਸ਼ਡਿਊਲ ਅਨੁਸਾਰ ਉਨ੍ਹਾਂ ਨੇ ਚੋਣ ਪ੍ਰਚਾਰ ਲਈ ਸਵੇਰੇ 11.15 ਵਜੇ ਪਿੰਡ ਕੇਸ਼ੋਪੁਰ ਪਹੁੰਚਣਾ ਸੀ। ਇਸ ਦੌਰਾਨ ਉਹਨਾਂ ਦੇ ਵਰਕਰ ਉਨ੍ਹਾਂ ਦਾ ਸਵਾਗਤ ਕਰਨ ਲਈ ਡੀਜੇ ਲੈ ਕੇ ਪਿੰਡ ਤੋਂ ਬਹੁਤ ਦੂਰ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡਾ: ਕ੍ਰਿਸ਼ਨ ਕੁਮਾਰ ਕਰੀਬ 2 ਘੰਟੇ ਤੱਕ ਪ੍ਰੋਗਰਾਮ ਵਿੱਚ ਨਹੀਂ ਆਏ। ਇੰਨਾ ਹੀ ਨਹੀਂ ਜਦੋਂ ਉਹ ਦੇਰੀ ਦੇ ਨਾਲ ਪਿੰਡ ਪਹੁੰਚੇ ਤਾਂ ਉਹ ਪਿੰਡ ਦੇ ਸਭ ਤੋਂ ਪੁਰਾਣੇ ਰਸਤੇ ਦੀ ਬਜਾਏ ਇੱਕ ਸਾਲ ਪਹਿਲਾਂ ਬਣੇ ਨਵੇਂ ਰਸਤੇ ਰਾਹੀਂ ਪਿੰਡ ਵਿਚ ਆ ਗਏ। ਦੂਜੇ ਪਾਸੇ ਪਾਰਟੀ ਵਰਕਰ ਪੁਰਾਣੇ ਰਸਤੇ ’ਤੇ ਹੀ ਪੈਟਰੋਲ ਪੰਪ ਨੇੜੇ ਉਹਨਾਂ ਦਾ ਇੰਜ਼ਾਰ ਕਰਦੇ ਰਹਿ ਗਏ। ਉਮੀਦਵਾਰ ਵਲੋਂ ਦੂਜੇ ਰਾਸਤੇ ਦੇ ਆਉਣ ਦੀ ਜਦੋਂ ਪਾਰਟੀ ਵਰਕਰਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਡਾ: ਕ੍ਰਿਸ਼ਨ ਕੁਮਾਰ ਖ਼ਿਲਾਫ਼ ਵਰਕਰਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕੁਝ ਚੋਣਵੇਂ ਲੋਕਾਂ ਨਾਲ ਘਿਰੇ ਡਾਕਟਰ ਕ੍ਰਿਸ਼ਨ ਨੇ ਵਰਕਰਾਂ ਦਾ ਅਪਮਾਨ ਕੀਤਾ ਹੈ। ਇਸ ਤੋਂ ਬਾਅਦ ਵਰਕਰਾਂ ਨੇ ਹੱਥਾਂ ਵਿੱਚ ਫੜੇ ਭਾਜਪਾ ਦੇ ਝੰਡੇ ਅਤੇ ਸਿਰਾਂ ’ਤੇ ਪਾਈਆਂ ਟੋਪੀਆਂ ਵਿਰੋਧ ਕਰਦੇ ਹੋਏ ਹੇਠਾਂ ਸੁੱਟ ਦਿੱਤੀਆਂ।
ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8