ਹਸਪਤਾਲ ''ਚ ਦਾਖ਼ਲ ਕੈਂਸਰ ਪੀੜਤ ਦਾ ਚੂਹੇ ਨੇ ਕੁਤਰਿਆ ਪੈਰ, ਇਲਾਜ ਦੌਰਾਨ ਹੋਈ ਮੌਤ

Friday, Dec 13, 2024 - 02:54 PM (IST)

ਹਸਪਤਾਲ ''ਚ ਦਾਖ਼ਲ ਕੈਂਸਰ ਪੀੜਤ ਦਾ ਚੂਹੇ ਨੇ ਕੁਤਰਿਆ ਪੈਰ, ਇਲਾਜ ਦੌਰਾਨ ਹੋਈ ਮੌਤ

ਨੈਸ਼ਨਲ ਡੈਸਕ- ਬਲੱਡ ਕੈਂਸਰ ਨਾਲ ਪੀੜਤ 10 ਸਾਲਾ ਮਾਸੂਮ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ 'ਚ ਸਰਕਾਰੀ ਤੰਤਰ ਦੀ ਲਾਪਰਵਾਹੀ ਕਾਰਨ ਉਸ ਬੱਚੇ ਦੀ ਮੌਤ ਹੋ ਗਈ। ਦਰਅਸਲ ਇਹ ਲਾਪਰਵਾਹੀ ਜੈਪੁਰ ਦੇ ਸਟੇਟ ਕੈਂਸਰ ਇੰਸਟੀਚਿਊਟ 'ਚ ਹੋਈ, ਜਿੱਥੇ ਚੂਹੇ ਨੇ ਕੈਂਸਰ ਨਾਲ ਪੀੜਤ ਬੱਚੇ ਦੈ ਪੈਰ ਕੁਤਰ ਦਿੱਤੇ। ਜਿਸ ਕਾਰਨ ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਮਾਸੂਮ ਦੀ ਮੌਤ ਹੋ ਗਈ। ਮਾਮਲਾ ਸਾਹਮਣਏ ਆਉਣ ਤੋਂ ਬਾਅਦ ਇਸ ਨੂੰ ਲੈ ਕੇ ਹੰਗਾਮਾ ਹੋ ਗਿਆ। 

ਇਹ ਵੀ ਪੜ੍ਹੋ : ਧੀ ਨਾਲ ਹੋਈ ਸੀ ਦਰਿੰਦਗੀ, ਕੁਵੈਤ ਤੋਂ ਭਾਰਤ ਆ ਪਿਤਾ ਨੇ ਲਿਆ ਬਦਲਾ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਬੱਚੇ ਨੂੰ 11 ਦਸੰਬਰ ਨੂੰ ਪ੍ਰਤਾਪਨਗਰ ਸਥਿਤ ਸਟੇਟ ਕੈਂਸਰ ਇੰਸਟੀਚਿਊਟ 'ਚ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਜਦੋਂ ਹਸਪਤਾਲ ਦੇ ਵਾਰਡ 'ਚ ਦਾਖ਼ਲ ਕੀਤਾ ਗਿਆ ਤਾਂ ਉਹ ਥੋੜ੍ਹੀ ਦੇਰ ਬਾਅਦ ਰੋਣ ਲੱਗਾ। ਪਰਿਵਾਰ  ਵਾਲਿਆਂ ਨੇ ਜਦੋਂ ਕੰਬਲ ਨੂੰ ਹਟਾਇਆ ਤਾਂ ਦੇਖਿਆ ਕਿ ਇਕ ਚੂਹਾ ਨਿਕਲ ਕੇ ਦੌੜ ਗਿਆ ਹੈ ਅਤੇ ਬੱਚੇ ਦੇ ਪੈਰ ਦੇ ਅੰਗੂਠੇ 'ਚੋਂ ਖੂਹ ਵਗ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਜਦੋਂ ਪਰਿਵਾਰ ਵਾਲਿਆਂ ਨੇ ਉੱਥੇ ਮੌਜੂਦ ਨਰਸਿੰਗ ਸਟਾਫ਼ ਨੂੰ ਦਿੱਤੀ ਤਾਂ ਉਨ੍ਹਾਂ ਨੇ ਵੀ ਪੈਰ 'ਤੇ ਪੱਟੀ ਬੰਨ੍ਹ ਕੇ ਪੱਲਾ ਝਾੜ ਲਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਫ਼ਾਈ ਲਈ ਹਸਪਤਾਲ 'ਚ ਠੇਕਾ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਹਸਪਤਾਲ ਦੇ ਹਾਲਾਤ ਠੀਕ ਨਹੀਂ ਹੋ ਪਾ ਰਹੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਹਸਪਤਾਲ ਕੰਪਲੈਕਸ 'ਚ ਖਿਲਰੀਆਂ ਹੋਣ ਕਾਰਨ ਚੂਹੇ ਉੱਥੇ ਘੁੰਮਦੇ ਰਹਿੰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News