ਆਫ਼ ਦਿ ਰਿਕਾਰਡ: ਭਾਰਤ ਨਾਲ ਹੋਰ ਤਣਾਅ ਨਹੀਂ ਵਧਾਉਣਾ ਚਾਹੇਗਾ ਕੈਨੇਡਾ

09/26/2023 11:19:19 AM

ਨੈਸ਼ਨਲ ਡੈਸਕ- ਹੁਣ ਇਹ ਸਪੱਸ਼ਟ ਤੌਰ ’ਤੇ ਸਾਹਮਣੇ ਆ ਰਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦੇ ਏਜੰਟਾਂ ’ਤੇ ਦੋਸ਼ ਲਗਾਉਣ ਤੋਂ ਬਾਅਦ ਕੈਨੇਡਾ ਹੁਣ ਭਾਰਤ ਨਾਲ ਮਿਲ ਕੇ ਕੰਮ ਕਰਨ ਦੇ ਸੰਕੇਤ ਦੇ ਰਿਹਾ ਹੈ। ਜਿਥੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੱਲ ਨਿਊਯਾਰਕ ’ਚ ਆਪਣੀ ਪਹਿਲੀ ਜਨਤਕ ਗੱਲਬਾਤ ’ਚ ਕੈਨੇਡਾ ਪ੍ਰਤੀ ਸਖਤ ਰਵੱਈਆ ਅਪਨਾਇਆ, ਉਥੇ ਕੈਨੇਡੀਅਨ ਰੱਖਿਆ ਮੰਤਰੀ ਨੇ ਭਾਰਤ ਨਾਲ ਸਬੰਧਾਂ ਨੂੰ ਮਹੱਤਵਪੂਰਨ ਦੱਸਿਆ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖਾਲਿਸਤਾਨੀ ਅੱਤਵਾਦੀ ਦੇ ਕਤਲ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ-  ਕੋਈ ਧਾਰਮਿਕ ਸ਼ਖ਼ਸੀਅਤ ਨਹੀਂ, ਇਕ ਅੱਤਵਾਦੀ ਸੀ ਹਰਦੀਪ ਸਿੰਘ ਨਿੱਝਰ

ਇਹ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ’ਤੇ ਦੋਵਾਂ ਦੇਸ਼ਾਂ ਵਿਚਾਲੇ ਵੱਡੇ ਪੱਧਰ ’ਤੇ ਡਿਪਲੋਮੈਟਿਕ ਵਿਵਾਦ ਪੈਦਾ ਹੋਣ ਦੇ ਕੁਝ ਦਿਨਾਂ ਬਾਅਦ ਆਇਆ ਹੈ। ਅਮਰੀਕਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਉਸ ਨੇ ਭਾਰਤ ਨੂੰ ਸਹਿਯੋਗ ਕਰਨ ਲਈ ਕਿਹਾ ਹੈ ਅਤੇ ਉਹ ਇਸ ਤੋਂ ਅੱਗੇ ਕੁਝ ਨਹੀਂ ਕਹਿ ਸਕਦਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅਮਰੀਕਾ ਇਸ ਮੁੱਦੇ ’ਤੇ ਅੱਗੇ ਕੁਝ ਨਹੀਂ ਬੋਲੇਗਾ। ਹਾਲਾਂਕਿ ਪੀ. ਐੱਮ. ਮੋਦੀ ਆਪਣੇ ਕੈਨੇਡੀਅਨ ਹਮਅਹੁਦਾ ਜਸਟਿਨ ਟਰੂਡੋ ’ਤੇ ਸਖਤ ਬਣੇ ਰਹਿਣਗੇ। ਭਾਰਤ ਉਂਝ ਵੀ ਕੈਨੇਡੀਅਨ ਪੀ. ਐੱਮ. ਤੋਂ ਬੇਹੱਦ ਨਾਰਾਜ਼ ਹੈ, ਕਿਉਂਕਿ ਉਹ ਜੀ-20 ਮੁਖੀਆਂ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਅਧਿਕਾਰਕ ਰਾਤਰੀ ਭੋਜ ’ਚ ਸ਼ਾਮਲ ਨਹੀਂ ਹੋਏ ਅਤੇ ਉਨ੍ਹਾਂ ਥਾਈ ਰੈਸਟੋਰੈਂਟ ’ਚ ਡਿਨਰ ਕੀਤਾ।

ਇਹ ਵੀ ਪੜ੍ਹੋ-  ਟਰੂਡੋ ਬੋਲੇ- ਕਈ ਹਫਤੇ ਪਹਿਲਾਂ ਦਿੱਤੇ ਸਬੂਤ, ਭਾਰਤ ਨੇ ਕਿਹਾ- ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ

ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਉਹ ਭਾਰਤ ਨੂੰ ਉਕਸਾਉਣਾ ਨਹੀਂ ਚਾਹੁੰਦੇ ਹਨ ਸਗੋਂ ਇਸ ਮਾਮਲੇ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਭਾਰਤ ਨੂੰ ਸੱਦਾ ਦੇਣਾ ਚਾਹੁੰਦੇ ਹਨ। ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਵੀ ‘ਸਿਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਦੇ ਉਸ ਵੀਡੀਓ ਦੀ ਨਿੰਦਾ ਕੀਤੀ ਹੈ, ਜਿਸ ’ਚ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਦਹਾਕਿਆਂ ’ਚ ਇਹ ਪਹਿਲੀ ਵਾਰ ਹੈ ਕਿ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲਾਂਕ ਅਤੇ ਕੁਝ ਸਿੱਖ ਨੇਤਾਵਾਂ ਨੇ ਹਿੰਦੂਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਕੈਨੇਡਾ ਨੇ ਭਾਰਤ ਵਿਰੁੱਧ ‘ਜੈਸੇ ਕੋ ਤੈਸਾ’ ਦੀ ਨੀਤੀ ਨਹੀਂ ਅਪਨਾਈ ਹੈ ਅਤੇ ਕੈਨੇਡਾ ਜਾਣ ’ਤੇ ਵਿਚਾਰ ਕਰ ਰਹੇ ਭਾਰਤੀਆਂ ਲਈ ਆਪਣੀ ਵੀਜ਼ਾ ਸੇਵਾ ਬੰਦ ਨਹੀਂ ਕੀਤੀ ਹੈ, ਜਿਵੇਂ ਕਿ ਭਾਰਤ ਨੇ ਕੈਨੇਡੀਅਨ ਲੋਕਾਂ ਨਾਲ ਕੀਤਾ ਹੈ। ਇਹ ਦੂਜੇ ਪਾਸੇ ਦੇਖਣ ਦਾ ਇਕ ਸੰਕੇਤ ਹੈ।

ਇਹ ਵੀ ਪੜ੍ਹੋ-  ਕੈਨੇਡਾ ਨੇ ਫਿਰ ਜਾਰੀ ਕੀਤੀ ਨਵੀਂ Travel Advisory, ਭਾਰਤ 'ਚ ਰਹਿੰਦੇ ਨਾਗਰਿਕਾਂ ਨੂੰ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Tanu

Content Editor

Related News