100 ਸਾਲ ਪਹਿਲਾਂ ਭਾਰਤ ਤੋਂ ਚੋਰੀ ਹੋਈ ਦੇਵੀ ਅੰਨਪੂਰਣਾ ਦੀ ਮੂਰਤੀ ਕੈਨੇਡਾ ਭੇਜੇਗਾ ਵਾਪਸ

11/21/2020 1:11:41 PM

ਓਟਾਵਾ- ਭਾਰਤ ਤੋਂ 100 ਸਾਲ ਪਹਿਲਾਂ ਚੋਰੀ ਹੋਈ ਇਕ ਦੇਵੀ ਦੀ ਮੂਰਤੀ ਹੁਣ ਕੈਨੇਡਾ ਵਾਪਸ ਕਰਨ ਜਾ ਰਿਹਾ ਹੈ। ਇਹ ਮੂਰਤੀ ਇਕ ਸਦੀ ਪਹਿਲਾਂ ਭਾਰਤ ਦੇ ਮੁੱਖ ਧਾਰਮਿਕ ਤੇ ਸੱਭਿਆਚਾਰਕ ਸ਼ਹਿਰ ਵਾਰਾਣਸੀ ਦੇ ਘਾਟ ਤੋਂ ਚੋਰੀ ਹੋਈ ਸੀ। ਇਹ ਮੂਰਤੀ ਕੈਨੇਡਾ ਦੀ ਯੂਨੀਵਰਸਿਟੀ ਆਫ਼ ਰੈਜੀਨਾ ਵਿਚ ਮਿਲੀ ਸੀ। 19 ਤੋਂ 25 ਨਵੰਬਰ ਤੱਕ ਵਰਲਡ ਹੈਰੀਟੇਜ ਵੀਕ ਦੀ ਸ਼ੁਰੂਆਤ ਹੋਣ ਜਾ ਰਹੀ ਸੀ। ਇਸ ਦੌਰਾਨ ਇਕ ਕਲਾਕਾਰ ਦੀ ਨਜ਼ਰ ਮੂਰਤੀ 'ਤੇ ਪਈ ਅਤੇ ਉਨ੍ਹਾਂ ਨੇ ਇਸ ਦਾ ਮੁੱਦਾ ਚੁੱਕਿਆ। ਮੂਰਤੀ ਹੁਣ ਭਾਰਤ ਲਿਆਂਦੀ ਜਾ ਰਹੀ ਹੈ। 

ਮੈਕੈਂਜੀ ਆਰਟ ਗੈਲਰੀ ਵਿਚ ਰੈਜੀਨਾ ਯੂਨੀਵਰਸਿਟੀ ਵਿਚੋਂ ਅੰਨਪੂਰਣਾ ਦੇਵੀ ਦੀ ਮੂਰਤੀ ਨੂੰ ਯੂਨੀਵਰਸਿਟੀ ਦੇ ਉਪ-ਚਾਂਸਲਰ ਥਾਮਸ ਚੇਸ ਨੇ ਭਾਰਤ ਨੂੰ ਵਾਪਸ ਦੇਣ ਦਾ ਫੈਸਲਾ ਕੀਤਾ। ਕੈਨੇਡਾ ਵਿਚ ਭਾਰਤ ਦੇ ਅੰਬੈਸਡਰ ਅਜੈ ਬਿਸਾਰੀਆ ਨੇ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਸਮਾਰੋਹ ਵਿਚ ਮੈਕੈਂਜੀ ਆਰਟ ਗੈਲਰੀ, ਗਲੋਬਲ ਅਫੇਅਰਜ਼  ਕੈਨੇਡਾ ਅਤੇ ਕੈਨੇਡਾ ਬਾਰਡਰ ਸਰਵਿਸਜ਼ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। 

ਕਲਾਕਾਰ ਦਿਵਿਆ ਮਹਿਰਾ ਨੇ ਗੈਲਰੀ ਦੇ ਸਥਾਈ ਕੁਲੈਕਸ਼ਨ ਵਿਚ ਪਾਇਆ ਕਿ ਇਸ ਮੂਰਤੀ ਦੀ ਵਸੀਅਤ 1936 ਵਿਚ ਮੈਕੈਂਜੀ ਨੇ ਕਰਵਾਈ ਸੀ ਅਤੇ ਗੈਲਰੀ ਵਿਚ ਜੋੜਿਆ ਗਿਆ ਸੀ। ਇਸ ਦੇ ਬਾਅਦ ਇਸ ਦਾ ਨਾਂ ਰੱਖਿਆ ਗਿਆ। ਦਿਵਿਆ ਨੇ ਮੁੱਦਾ ਚੁੱਕਿਆ ਅਤੇ ਕਿਹਾ ਸੀ ਕਿ ਇਹ ਗੈਰ-ਕਾਨੂੰਨੀ ਰੂਪ ਨਾਲ ਕੈਨੇਡਾ ਵਿਚ ਲਿਆਂਦੀ ਗਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮੈਕੇਂਜੀ ਨੇ 1913 ਵਿਚ ਭਾਰਤ ਦੀ ਯਾਤਰਾ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮੂਰਤੀ ਉਸ ਦਿਨ ਇੱਥੇ ਕੈਨੇਡਾ ਪੁੱਜੀ। ਅੰਨਪੂਰਣਾ ਦੇਵੀ ਦੀ ਮੂਰਤੀ ਦੇ ਇਕ ਹੱਥ ਵਿਚ ਖੀਰ ਤੇ ਦੂਜੇ ਵਿਚ ਚਮਚਾ ਹੈ। 


Lalita Mam

Content Editor

Related News