ਭਾਰਤ ਦੀ ਸਖ਼ਤੀ ਮਗਰੋਂ ਨਰਮ ਪਏ ਟਰੂਡੋ, ਕਿਹਾ- ਇੰਡੀਆ ਨਾਲ ਚਾਹੁੰਦੇ ਹਾਂ ਨਜ਼ਦੀਕੀ ਸਬੰਧ

Friday, Sep 29, 2023 - 10:28 AM (IST)

ਭਾਰਤ ਦੀ ਸਖ਼ਤੀ ਮਗਰੋਂ ਨਰਮ ਪਏ ਟਰੂਡੋ, ਕਿਹਾ- ਇੰਡੀਆ ਨਾਲ ਚਾਹੁੰਦੇ ਹਾਂ ਨਜ਼ਦੀਕੀ ਸਬੰਧ

ਮਾਂਟਰੀਅਲ (ਏਜੰਸੀ) - ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਕੈਨੇਡਾ ਅਜੇ ਵੀ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਵਚਨਬੱਧ ਹੈ। ਕੈਨੇਡਾ ਸਥਿਤ ਨੈਸ਼ਨਲ ਪੋਸਟ ਨੇ ਇਹ ਰਿਪੋਰਟ ਦਿੱਤੀ। ਦੁਨੀਆ ਭਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਵੱਲ ਇਸ਼ਾਰਾ ਕਰਦੇ ਹੋਏ, ਟਰੂਡੋ ਨੇ ਕਿਹਾ ਕਿ ਇਹ "ਬਹੁਤ ਮਹੱਤਵਪੂਰਨ" ਹੈ ਕਿ ਕੈਨੇਡਾ ਅਤੇ ਉਸਦੇ ਸਹਿਯੋਗੀ ਭਾਰਤ ਨਾਲ ਜੁੜੇ ਰਹਿਣ।

ਇਹ ਵੀ ਪੜ੍ਹੋ: ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡੀਅਨ ਪੁਲਸ ਹੋਈ ਸਰਗਰਮ, ਸਬੂਤਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਵੀਰਵਾਰ ਨੂੰ ਮਾਂਟਰੀਅਲ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ, ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ "ਬਹੁਤ ਮਹੱਤਵਪੂਰਨ" ਹੈ ਕਿ ਕੈਨੇਡਾ ਅਤੇ ਉਸਦੇ ਸਹਿਯੋਗੀ ਵਿਸ਼ਵ ਪੱਧਰ 'ਤੇ ਭਾਰਤ ਦੀ ਵੱਧਦੀ ਮਹੱਤਤਾ ਨੂੰ ਦੇਖਦੇ ਹੋਏ ਉਸ ਨਾਲ "ਰਚਨਾਤਮਕ ਅਤੇ ਗੰਭੀਰਤਾ" ਨਾਲ ਜੁੜੇ ਰਹਿਣ।

ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ ਦੀ ਜਾਂਚ 'ਚ ਦੇਰੀ ਨੂੰ ਲੈ ਕੇ ਕੈਨੇਡੀਅਨ ਪੁਲਸ ਦਾ ਬਿਆਨ ਆਇਆ ਸਾਹਮਣੇ

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਭਾਰਤ ਇੱਕ ਵਧ ਰਹੀ ਆਰਥਿਕ ਸ਼ਕਤੀ ਅਤੇ ਮਹੱਤਵਪੂਰਨ ਭੂ-ਰਾਜਨੀਤਿਕ ਖਿਡਾਰੀ ਹੈ। ਜਿਵੇਂ ਕਿ ਅਸੀਂ ਪਿਛਲੇ ਸਾਲ ਆਪਣੀ ਇੰਡੋ-ਪੈਸੀਫਿਕ ਰਣਨੀਤੀ ਪੇਸ਼ ਕੀਤੀ ਸੀ, ਅਸੀਂ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਬਹੁਤ ਗੰਭੀਰ ਹਾਂ। ਇਸ ਦੇ ਨਾਲ ਹੀ ਜ਼ਾਹਰ ਤੌਰ 'ਤੇ ਕਾਨੂੰਨ ਦੇ ਸ਼ਾਸਨ ਵਾਲੇ ਦੇਸ਼ ਦੇ ਰੂਪ ਵਿਚ ਅਸੀਂ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਕਿ ਭਾਰਤ ਨੂੰ ਇਹ ਯਕੀਨੀ ਕਰਨ ਲਈ ਕੈਨੇਡਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਇਸ ਮਾਮਲੇ ਦੇ ਪੂਰੇ ਤੱਥ ਮਿਲ ਸਕਣ। 

ਇਹ ਵੀ ਪੜ੍ਹੋ: ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News