ਕੋਰੋਨਾ ਖਿਲਾਫ 'ਗੇਮਚੇਂਜਰ' ਸਾਬਿਤ ਹੋ ਸਕਦੀ ਹੈ ਕੈਨੇਡਾ ਦਾ ਇਹ 'ਨੱਕ ਵਾਲੀ ਸਪ੍ਰੇ', ਕੰਪਨੀ ਨੇ ਮੰਗੀ ਮਨਜ਼ੂਰੀ

Saturday, Apr 24, 2021 - 04:39 AM (IST)

ਕੋਰੋਨਾ ਖਿਲਾਫ 'ਗੇਮਚੇਂਜਰ' ਸਾਬਿਤ ਹੋ ਸਕਦੀ ਹੈ ਕੈਨੇਡਾ ਦਾ ਇਹ 'ਨੱਕ ਵਾਲੀ ਸਪ੍ਰੇ', ਕੰਪਨੀ ਨੇ ਮੰਗੀ ਮਨਜ਼ੂਰੀ

ਟੋਰਾਂਟੋ/ਲੰਡਨ - ਕੈਨੇਡਾ ਸਥਿਤ ਦਵਾਈ ਦੀ ਇਕ ਫਰਮ ਸੈਨੋਟਾਈਜ਼ ਨੇ ਆਪਣੇ ਨਾਇਟ੍ਰਿਕ ਆਕਸਾਈਡ ਨੱਕ ਸਪ੍ਰੇ ਦੀ ਵਰਤੋਂ ਲਈ ਯੂਨਾਈਟਡ ਕਿੰਗਡਮ ਅਤੇ ਕੈਨੇਡਾ ਤੋਂ ਐਮਰਜੈਂਸੀ ਮਨਜ਼ੂਰੀ ਮੰਗੀ ਹੈ। ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹੀ ਨੇਜਲ ਸਪ੍ਰੇ ਬਣਾਈ ਹੈ ਜਿਹੜੀ 99.99 ਫੀਸਦੀ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਸਪ੍ਰੇ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਸਮਾਂ ਘੱਟ ਕਰ ਦੇਵੇਗੀ।

ਇਹ ਵੀ ਪੜੋ - ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'

Anti-Covid nasal spray in approval queue could be game changer for India:  Scientist - Times of India

ਸਪ੍ਰੇ ਨਾਲ 99.99 ਫੀਸਦੀ ਕੋਰੋਨਾ ਖਤਮ
ਬ੍ਰਿਟਿਸ਼ ਸਰਕਾਰ ਦੇ ਸਾਬਕਾ ਮੰਤਰੀ ਰੋਬ ਵਿਲਸਨ (ਬ੍ਰਿਟੇਨ ਵਿਚ ਸੈਨੋਟਾਈਜ਼ ਦੀ ਨੁਮਾਇੰਦਗੀ ਕਰਦੇ ਹਨ) ਨੂੰ ਉਮੀਦ ਹੈ ਕਿ ਇਹ ਨੱਕ ਵਾਲੀ ਸਪ੍ਰੇ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਲੋਕ ਕੋਰੋਨਾ ਇਨਫੈਕਟਡ ਪਾਏ ਜਾਂਦੇ ਹਨ, ਉਹ ਇਸ ਸਪ੍ਰੇ ਨੂੰ ਇਕ ਇਲਾਜ ਵਜੋਂ ਵਰਤੋਂ ਕਰ ਸਕਦੇ ਹਨ। ਅਸੀਂ ਐੱਨ. ਐੱਚ. ਐੱਸ. ਹਸਪਤਾਲ ਦੇ 2 ਪੜਾਵਾਂ ਦਾ ਟ੍ਰਾਇਲ ਕੀਤਾ ਹੈ। ਯੂ. ਕੇ. ਵਿਚ ਹੋਏ ਪ੍ਰੀਖਣ ਤੋਂ ਪਤਾ ਲੱਗਾ ਹੈ ਕਿ ਇਹ 24 ਘੰਟੇ ਤੋਂ ਬਾਅਦ ਨਾਟਕੀ ਰੂਪ ਨਾਲ ਵਾਇਰਸ ਲੋਡ ਨੂੰ 95 ਫੀਸਦੀ ਘੱਟ ਕਰ ਦਿੰਦਾ ਹੈ ਅਤੇ 48 ਘੰਟੇ ਤੋਂ ਬਾਅਦ 99.9 ਫੀਸਦੀ ਵਾਇਰਸ ਚਲਾ ਜਾਂਦਾ ਹੈ।

ਇਹ ਵੀ ਪੜੋ - Bitcoin 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲਿਆ, ਨਿਵੇਸ਼ਕਾਂ ਦੇ 200 ਅਰਬ ਡਾਲਰ ਡੁੱਬੇ

ਸਪ੍ਰੇ ਮਰੀਜ਼ਾਂ ਨੂੰ ਖੁਦ ਹੀ ਆਪਣੀ ਨੱਕ ਵਿਚ ਕਰਨੀ ਹੋਵੇਗੀ
ਕੰਪਨੀ ਦੇ ਨੁਮਾਇੰਦੇ ਨੇ ਆਖਿਆ ਹੈ ਕਿ ਨੱਕ ਵਾਲੀ ਸਪ੍ਰੇ ਦਾ ਤੁਰੰਤ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਲੋਕਾਂ ਨੂੰ ਕੋਰੋਨਾ ਦੇ ਲੱਛਣਾਂ ਨਾਲ ਨਜਿੱਠਣ ਵਿਚ ਮਦਦ ਮਿਲਦੀ ਹੈ ਅਤੇ ਉਹ ਜਲਦੀ ਠੀਕ ਹੋ ਜਾਂਦੇ ਹਨ। ਅਸੀਂ ਬ੍ਰਿਟੇਨ ਅਤੇ ਕੈਨੇਡਾ ਦੋਹਾਂ ਵਿਚ ਐਮਰਜੈਂਸੀ ਵਰਤੋਂ ਲਈ ਅਰਜ਼ੀ ਪਾਈ ਹੋਈ ਹੈ। ਸਾਨੂੰ ਉਮੀਦ ਹੈ ਕਿ ਇਸ ਦੀ ਵਰਤੋਂ ਦਵਾਈ ਦੇ ਪੂਰ ਵਿਚ ਵੀ ਕੀਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਸਪ੍ਰੇ ਮਰੀਜ਼ਾਂ ਨੂੰ ਖੁਦ ਹੀ ਆਪਣੀ ਨੱਕ ਵਿਚ ਕਰਨੀ ਹੁੰਦੀ ਹੈ ਅਤੇ ਇਹ ਨੱਕ ਵਿਚ ਹੀ ਵਾਇਰਲ ਲੋਡ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਨਾ ਤਾਂ ਵਾਇਰਸ ਪੈਦਾ ਹੋ ਸਕਦਾ ਹੈ ਅਤੇ ਨਾ ਹੀ ਫੇਫੜਿਆਂ ਵਿਚ ਜਾ ਕੇ ਨੁਕਸਾਨ ਪਹੁੰਚਾ ਪਾਉਂਦਾ ਹੈ।

ਇਹ ਵੀ ਪੜੋ ਬੰਗਲਾਦੇਸ਼ ਦੇ ਰਸਾਇਣ ਗੋਦਾਮ 'ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ

SaNOtize Begins Production In Israel Of Anti-COVID Nasal Spray

ਦੂਜੇ ਪੜਾਅ ਦੇ ਟ੍ਰਾਇਲ ਵਿਚ ਪਾਸ ਹੋਈ ਸਪ੍ਰੇ
ਨੇਜਲ ਸਪ੍ਰੇ ਦੇ ਪਹਿਲੇ ਪੜਾਅ ਦਾ ਟ੍ਰਾਇਲ 11 ਜਨਵਰੀ ਨੂੰ ਐਸ਼ਫੋਰਡ ਅਤੇ ਸੈਂਟਰ ਪੀਟਰ ਦੇ ਹਸਪਤਾਵਾਂ ਐੱਨ. ਐੱਚ. ਐੱਸ. ਫਾਊਂਡੇਸ਼ਨ ਟਰੱਸਟ ਵਿਚ ਸ਼ੁਰੂ ਹੋਇਆ। ਇਸ ਇਲਾਜ ਨੂੰ ਸੈਨੋਟਾਈਜ਼ ਰਿਸਰਚ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਵਿਕਸਤ ਕੀਤਾ ਗਿਆ ਹੈ। ਕੈਨੇਡਾ ਵਿਚ ਫੇਜ਼-2 ਦੇ ਕਲੀਨਿਕਲ ਟ੍ਰਾਇਲ ਦੌਰਾਨ 103 ਲੋਕਾਂ ਦੇ ਨੱਕ ਵਿਚ ਸਪ੍ਰੇ ਕੀਤਾ ਗਿਆ। ਕੋਈ ਵੀ ਕੋਵਿਡ-19 ਪਾਜ਼ੇਟਿਵ ਨਹੀਂ ਪਾਇਆ ਗਿਆ। ਯੂ. ਕੇ. ਵਿਚ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿਚ 70 ਲੋਕਂ ਨੂੰ ਸ਼ਾਮਲ ਕੀਤਾ ਗਿਆ ਸੀ। ਸਾਰੇ ਕੋਰੋਨਾ ਪਾਜ਼ਿਟੇਵ ਸਨ। ਜਿਨ੍ਹਾਂ ਦੀ ਨੱਕ ਵਿਚ ਸਪ੍ਰੇ ਕੀਤਾ ਗਿਆ, ਉਨ੍ਹਾਂ ਦੇ ਮੁਕਾਬਲੇ ਸਟੱਡੀ ਵਿਚ ਸ਼ਾਮਲ ਹੋਰਨਾਂ ਲੋਕਾਂ ਵਿਚ 16 ਗੁਣਾ ਜ਼ਿਆਦਾ ਵਾਇਰਲ ਲੋਡ ਮਿਲਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਵਿਚ ਹੋਏ ਟ੍ਰਾਇਲ ਵਿਚ 7000 ਮਰੀਜ਼ਾਂ 'ਤੇ ਟੈਸਟ ਹੋਇਆ ਸੀ। ਕਿਸੇ ਵੀ ਮਰੀਜ਼ ਨੂੰ ਗੰਭੀਰ ਸਾਈਡ ਇਫੈਕਟ ਦਾ ਸਾਹਮਣਾ ਨਹੀਂ ਕਰਨਾ ਪਿਆ।

ਇਹ ਵੀ ਪੜੋ ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼


author

Khushdeep Jassi

Content Editor

Related News