ਕੋਰੋਨਾ ਕਾਰਨ ਅਨਾਥ ਹੋਏ 75 ਬੱਚਿਆਂ ਨੂੰ ਗੋਦ ਲਵੇਗੀ ਕੈਨੇਡਾ ਇੰਡੀਆ ਫਾਊਂਡੇਸ਼ਨ
Friday, Aug 27, 2021 - 04:07 PM (IST)
ਨਵੀਂ ਦਿੱਲੀ- ਭਾਰਤ ਦੇ 75ਵੇਂ ਆਜ਼ਾਦੀ ਦਿਵਸ ਦੇ ਜਸ਼ਨ ’ਚ ਮਨਾਏ ਜਾ ਰਹੇ ਆਜ਼ਾਦੀ ਮਹੋਤਸਵ ਉਤਸਵ ’ਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਕੋਰੋਨਾ ਮਹਾਮਾਰੀ ਕਾਰਨ ਅਨਾਥ ਹੋਏ ਬੱਚਿਆਂ ਨੂੰ ਗੋਦ ਲਵੇਗੀ। ਜਿਸ ’ਚ ਇਨ੍ਹਾਂ ਬੱਚਿਆਂ ਦੀ ਸਿੱਖਿਆ, ਪਾਲਣ-ਪੋਸ਼ਣ, ਸਿਹਤ ਅਤੇ ਹੋਰ ਸਾਰੇ ਖਰਚੇ ਵਹਿਨ ਕੀਤੇ ਜਾਣਗੇ। ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਰਾਸ਼ਟਰੀ ਕਨਵੀਨਰ ਰਿਤੇਸ਼ ਮਾਲਿਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਨਵਜਾਤ ਬੱਚੇ ਤੋਂ 17 ਸਾਲ ਦੇ ਮੁੰਡੇ, ਕੁੜੀਆਂ ਜਾਂ ਤੀਜੇ ਜੈਂਡਰ ਦੇ ਉਨ੍ਹਾਂ ਬੱਚਿਆਂ ਨੂੰ ਗੋਦ ਲਵੇਗਾ, ਜਿਨ੍ਹਾਂ ਦੇ ਮਾਤਾ-ਪਿਤਾ ਦਾ ਕੋਰੋਨਾ ਦੌਰਾਨ ਦਿਹਾਂਤ ਹੋ ਗਿਆ ਹੈ ਜਾਂ ਵਪਾਰ ਠੱਪ ਹੋਣ, ਨੌਕਰੀ ਗੁਆ ਦੇਣ ਜਾਂ ਹੋਰ ਕਾਰਨਾਂ ਕਰ ਕੇ ਪਰਿਵਾਰ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਿਆ ਹੈ ਅਤੇ ਬੱਚਿਆਂ ਦੀ ਸਿੱਖਿਆ ਬੰਦ ਕਰ ਦਿੱਤੀ ਗਈ ਹੈ। ਮਾਲਿਕ ਨੇ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਦੇ ਇਕ ਪਰਿਵਾਰ ਤੋਂ ਸਿਰਫ਼ ਇਕ ਬੱਚੇ ਦੀ ਚੋਣ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, ‘ਦੇਸ਼ ਦੇ ਮੇਂਟੋਰ’ ਪ੍ਰੋਗਰਾਮ ਲਈ ਬਣਨਗੇ ਬਰਾਂਡ ਅੰਬੈਸਡਰ
ਉਨ੍ਹਾਂ ਕਿਹਾ ਕਿ ਸਿਰਫ਼ ਗ੍ਰਾਮੀਣ ਪਿੱਠਭੂਮੀ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਾਰੇ ਭਾਰਤੀ ਕਾਨੂੰਨੀ ਰਸਮਾਂ ਨੂੰ ਪੂਰਾ ਕਰਨ ਤੋਂ ਬਾਅਦ ਗੋਦ ਲਿਆ ਜਾਵੇਗਾ ਅਤੇ ਹਰੇਕ ਬੱਚੇ ਦੀ ਸਿੱਖਿਆ, ਸਿਹਤ, ਭੋਜਨ ਅਤੇ ਹੋਰ ਖ਼ਰਚਿਆਂ ਲਈ ਔਸਤਨ ਇਕ ਲੱਖ ਰੁਪਏ ਖ਼ਰਚ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ’ਤੇ ਬਜਟ ਰਾਸ਼ੀ ਵਧਾਈ ਜਾ ਸਦਕੀ ਹੈ। ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਇੰਡੀਆ ਚੈਪਟਰ ਦੇ ਪ੍ਰਧਾਨ ਸੌਮਿਲ ਪੁਰੋਹਿਤ ਨੇ ਦੱਸਿਆ ਕਿ ਸ਼ੁਰੂਆਤ ’ਚ ਬੱਚਿਆਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ/ਪਿੰਡਾਂ ’ਚ ਹੀ ਸਿੱਖਿਆ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਉਹ ਆਪਣੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਦਰਮਿਆਨ ਰਹਿ ਕੇ ਹੀ ਸਿੱਖਿਆ ਗ੍ਰਹਿਣ ਕਰਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ