ਕੀ ਤੁਹਾਨੂੰ ਵੀ ਰਾਤ ਨੂੰ ਨਹੀਂ ਆਉਂਦੀ ਹੈ ਨੀਂਦ? ਕਿਤੇ ਇਹ ਤਾਂ ਨਹੀਂ ਹਨ ਕਾਰਨ, ਪੜ੍ਹੋ ਇਹ ਅਹਿਮ ਖ਼ਬਰ
Wednesday, Apr 19, 2023 - 05:50 PM (IST)
ਨਵੀਂ ਦਿੱਲੀ- ਹਵਾ ਪ੍ਰਦੂਸ਼ਣ, ਗਰਮੀ, ਕਾਰਬਨ ਡਾਈਆਕਸਾਈਡ ਦਾ ਉੱਚ ਪੱਧਰ ਅਤੇ ਆਲੇ-ਦੁਆਲੇ ਦਾ ਰੌਲਾ ਰਾਤ ਦੀ ਚੰਗੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਜਾਣਕਾਰੀ ਇਕ ਅਧਿਐਨ 'ਚ ਸਾਹਮਣੇ ਆਈ ਹੈ। 'ਸਲੀਪ ਹੈਲਥ' ਜਰਨਲ (Sleep Health Journal) 'ਚ ਪ੍ਰਕਾਸ਼ਿਤ ਇਹ ਅਧਿਐਨ ਬੈੱਡਰੂਮ 'ਚ ਕਈ ਵਾਤਾਵਰਣੀ ਕਾਰਕਾਂ ਨੂੰ ਮਾਪਣ ਅਤੇ ਨੀਂਦ ਦੀ ਗੁਣਵੱਤਾ ਨਾਲ ਉਨ੍ਹਾਂ ਦੇ ਸਬੰਧਾਂ ਦਾ ਵਿਸ਼ਲੇਸ਼ਣ ਕਰਨ ਲਈ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ। ਅਧਿਐਨਕਰਤਾਵਾਂ ਨੇ 62 ਲੋਕਾਂ ਦੇ ਇਕ ਸਮੂਹ ਦੀ 2 ਹਫ਼ਤਿਆਂ ਲਈ ਨਿਗਰਾਨੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਗਤੀਵਿਧੀਆਂ ਨਾਲ ਹੀ ਨੀਂਦ ਲੈਣ ਦੇ ਸਮੇਂ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।
ਇਹ ਵੀ ਪੜ੍ਹੋ- ਚੀਨ ਨੂੰ ਪਛਾੜ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਭਾਰਤ, ਜਾਣੋ ਕਿੰਨੀ ਹੋਈ 'Population'
ਅਧਿਐਨਕਰਤਾਵਾਂ ਨੇ ਵੇਖਿਆ ਕਿ ਬੈੱਡਰੂਮ 'ਚ ਹਵਾ ਪ੍ਰਦੂਸ਼ਣ, ਕਾਰਬਨ ਡਾਈਆਕਸਾਈਡ, ਰੌਲਾ ਅਤੇ ਤਾਪਮਾਨ ਦੇ ਉੱਚ ਪੱਧਰ ਦਾ ਨੀਂਦ ਦੀ ਗੁਣਵੱਤਾ 'ਤੇ ਸਿੱਧਾ ਅਸਰ ਪੈਂਦਾ ਹੈ ਅਤੇ ਅਜਿਹੇ 'ਚ ਘੱਟ ਨੀਂਦ ਆਉਂਦੀ ਹੈ। ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ, ਅਧਿਐਨ ਦੇ ਮੁੱਖ ਲੇਖਕ ਮੈਥਿਆਸ ਬੇਸਨਰ ਨੇ ਕਿਹਾ ਕਿ ਇਹ ਅਧਿਐਨ ਉੱਚ ਗੁਣਵੱਤਾ ਵਾਲੀ ਨੀਂਦ ਲਈ ਬੈੱਡਰੂਮ ਦੇ ਵਾਤਾਵਰਣ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਮੈਥਿਆਸ ਬੇਸਨਰ ਨੇ ਕਿਹਾ ਕਿ ਕੰਮ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਨੀਂਦ ਦੀ ਗੁਣਵੱਤਾ 'ਤੇ ਪੈਣ ਵਾਲੇ ਪ੍ਰਭਾਵ ਤੋਂ ਇਲਾਵਾ ਵੱਧ ਰਹੇ ਸ਼ਹਿਰੀਕਰਨ ਅਤੇ ਜਲਵਾਯੂ ਪਰਿਵਰਤਨ ਕਾਰਨ ਤੇਜ਼ੀ ਨਾਲ ਬਦਲ ਰਹੇ ਵਾਤਾਵਰਣ ਨੇ ਚੰਗੀ ਨੀਂਦ ਲੈਣੀ ਔਖੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਲਕੇ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਸਮਾਂ ਤੇ ਕਿੰਨਾ ਰਹੇਗਾ ਇਸ ਦਾ ਅਸਰ
ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਸਬੰਧ ਦਿਲ ਸਬੰਧੀ ਬੀਮਾਰੀਆਂ, ਟਾਈਪ-2 ਸ਼ੂਗਰ, ਡਿਪਰੈਸ਼ਨ ਸਮੇਤ ਹੋਰ ਬੀਮਾਰੀਆਂ ਦੇ ਜ਼ੋਖਮ ਨਾਲ ਵੀ ਜੁੜਿਆ ਹੋਇਆ ਹੈ। ਅਧਿਐਨਕਰਤਾਵਾਂ ਨੇ ਵੇਖਿਆ ਕਿ ਰੌਲੇ ਦੇ ਸੰਪਰਕ 'ਚ ਆਉਣ ਨਾਲ ਨੀਂਦ ਦੀ ਗੁਣਵੱਤਾ 'ਚ 4.7 ਫ਼ੀਸਦੀ ਦੀ ਕਮੀ ਆ ਸਕਦੀ ਹੈ, ਜਦੋਂ ਕਿ ਉੱਚ ਕਾਰਬਨ ਡਾਈਆਕਸਾਈਡ ਨੀਂਦ ਦੀ ਗੁਣਵੱਤਾ ਨੂੰ 4 ਫ਼ੀਸਦੀ, ਉੱਚ ਤਾਪਮਾਨ 'ਚ 3.4 ਫ਼ੀਸਦੀ ਅਤੇ ਉੱਚ ਹਵਾ ਪ੍ਰਦੂਸ਼ਣ ਵਿਚ 3.2 ਫ਼ੀਸਦੀ ਤੱਕ ਘਟਾ ਸਕਦੀ ਹੈ।
ਇਹ ਵੀ ਪੜ੍ਹੋ- ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ