ਹੁਣ 16 ਮਿੰਟਾਂ 'ਚ ਪਹੁੰਚ ਸਕਾਂਗੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਏਅਰਪੋਰਟ
Friday, Jun 23, 2023 - 02:43 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਸ)- ਇੰਦਰਾ ਗਾਂਧੀ ਕੌਮਾਂਤਰੀ (ਆਈ.ਜੀ.ਆਈ.) ਹਵਾਈ ਅੱਡੇ ਦੇ ਰਸਤੇ ਨਵੀਂ ਦਿੱਲੀ ਨੂੰ ਦੁਆਰਕਾ ਸੈਕਟਰ-21 ਨਾਲ ਜੋੜਣ ਵਾਲੀ 23 ਕਿਲੋਮੀਟਰ ਲੰਬੀ ਏਅਰਪੋਰਟ ਐਕਸਪ੍ਰੈੱਸ ਲਾਈਨ (ਏ. ਈ. ਐੱਲ.) 'ਤੇ ਮੈਟਰੋ ਟ੍ਰੇਨਾਂ ਦੀ ਰਫਤਾਰ ਵੀਰਵਾਰ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।
ਡੀ.ਐੱਮ.ਆਰ.ਸੀ. ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਨੂੰ ਮੈਟਰੋ ਰੇਲ ਸੁਰੱਖਿਆ ਕਮਿਸ਼ਨਰ (ਸੀ.ਐੱਮ.ਆਰ.ਐੱਸ.) ਤੋਂ ਲੋੜੀਂਦੀ ਮਨਜ਼ੂਰੀ ਮਿਲਣ ਤੋਂ ਬਾਅਦ ਟ੍ਰੇਨਾਂ ਦੀ ਰਫਤਾਰ ਵਧਾਉਣ ਦਾ ਫੈਸਲਾ ਕੀਤਾ ਗਿਆ। ਡੀ.ਐੱਮ.ਆਰ.ਸੀ. ਨੇ ਕਿਹਾ ਕਿ ਰਫ਼ਤਾਰ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰਨ ਨਾਲ ਯਾਤਰੀ ਹੁਣ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਵਾਈ ਅੱਡੇ (ਟੀ-3) ਤੱਕ ਲਗਭਗ 16 ਮਿੰਟਾਂ 'ਚ ਪਹੁੰਚ ਸਕਦੇ ਹਨ।