ਕੀ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਵੱਖ-ਵੱਖ ਵੈਕਸੀਨ ਦੀ ਡੋਜ਼? ਸਰਕਾਰ ਨੇ ਦਿੱਤਾ ਜਵਾਬ

Saturday, May 22, 2021 - 10:00 PM (IST)

ਕੀ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਵੱਖ-ਵੱਖ ਵੈਕਸੀਨ ਦੀ ਡੋਜ਼? ਸਰਕਾਰ ਨੇ ਦਿੱਤਾ ਜਵਾਬ

ਨਵੀਂ ਦਿੱਲੀ -  ਕੋਰੋਨਾ ਟੀਕਾਕਰਣ ਵਿੱਚ ਇੱਕ-ਦੋ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲੀ ਖੁਰਾਕ ਦੂਜੇ ਟੀਕੇ ਦੀ ਅਤੇ ਦੂਜੀ ਖੁਰਾਕ ਕਿਸੇ ਹੋਰ ਟੀਕੇ ਦੇ ਲੱਗੇ। ਵੱਖ-ਵੱਖ ਟੀਕੇ ਲੱਗਣ ਤੋਂ ਬਾਅਦ ਤੋਂ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਸ ਤਰ੍ਹਾਂ ਟੀਕਾ ਲਗਾਉਣਾ ਠੀਕ ਹੈ ਜਾਂ ਨਹੀਂ। ਹੁਣ ਖੁਦ ਸਰਕਾਰ ਨੇ ਦੱਸਿਆ ਹੈ ਕਿ ਕੀ ਅਜਿਹਾ ਕੀਤਾ ਜਾਣਾ ਠੀਕ ਹੈ ਜਾਂ ਨਹੀਂ।

ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਪਹਿਲੀ ਖੁਰਾਕ ਦੂਜੇ ਟੀਕੇ ਦੀ ਅਤੇ ਦੂਜੀ ਖੁਰਾਕ ਕਿਸੇ ਹੋਰ ਟੀਕੇ ਲਗਾਉਣਾ ਵਿਗਿਆਨੀ ਅਤੇ ਸਿਧਾਂਤਕ ਰੂਪ ਨਾਲ ਇਹ ਸੰਭਵ ਹੈ ਪਰ ਇਹ ਤੈਅ ਕਰਣ ਵਿੱਚ ਸਮਾਂ ਲੱਗੇਗਾ ਕਿ ਕੀ ਇਸ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਠੋਸ ਸਬੂਤ ਨਹੀਂ ਹਨ ਆਉਣ ਵਾਲੇ ਸਮੇਂ ਵਿੱਚ ਹੀ ਇਹ ਪਤਾ ਚੱਲ ਸਕੇਗਾ। ਦਰਅਸਲ, ਯੂ.ਕੇ.  ਦੇ ਇੱਕ ਹਾਲਿਆ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵੱਖ-ਵੱਖ ਤਰ੍ਹਾਂ ਦੇ ਟੀਕਿਆਂ ਦੀ ਖੁਰਾਕ ਨੂੰ ਮਿਲਾਉਣਾ ਸੁਰੱਖਿਅਤ ਹੈ ਪਰ ਇਸ ਦੇ ਕਈ ਮਾੜੇ ਪ੍ਰਭਾਵ ਹੋਣਗੇ, ਅਧਇਐਨ ਤੋਂ ਪਤਾ ਲੱਗਾ ਹੈ। 


author

Inder Prajapati

Content Editor

Related News