ਅਧਿਆਪਕਾ ਨੂੰ ਦੁਬਈ ਬੁਲਾ ਕੇ ਆਪ ਪਤਾ ਨਹੀਂ ਕਿੱਥੇ ਭੱਜਿਆ ਪਾਕਿਸਤਾਨੀ ਪ੍ਰੇਮੀ

Sunday, Nov 24, 2019 - 09:50 PM (IST)

ਅਧਿਆਪਕਾ ਨੂੰ ਦੁਬਈ ਬੁਲਾ ਕੇ ਆਪ ਪਤਾ ਨਹੀਂ ਕਿੱਥੇ ਭੱਜਿਆ ਪਾਕਿਸਤਾਨੀ ਪ੍ਰੇਮੀ

ਮੇਰਠ - ਉੱਤਰ ਪ੍ਰਦੇਸ਼ ਦੇ ਮੇਰਠ ਦੇ ਕੰਕਰਖੇੜਾ ਖੇਤਰ ਨਿਵਾਸੀ ਅਧਿਆਪਕਾ ਨੂੰ ਦੁਬਈ ਬੁਲਾਉਣ ਵਾਲਾ ਨਦੀਮ ਹੁਣ ਆਪ ਪਾਕਿਸਤਾਨ ਪਹੁੰਚ ਗਿਆ ਹੈ। ਦੁਬਈ ਸਥਿਤ ਭਾਰਤੀ ਦੂਤਾਵਾਸ ਅਧਿਕਾਰੀਆਂ ਦੇ ਲਗਾਤਾਰ ਫੋਨ ਆਉਣ ਤੋਂ ਬਾਅਦ ਉਹ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਸ਼ੁੱਕਰਵਾਰ ਰਾਤ ਫਲਾਈਟ ਰਾਹੀਂ ਪਾਕਿਸਤਾਨ ਪਰਤ ਗਿਆ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਜਦ ਫੋਨ ’ਤੇ ਨਦੀਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਮਾਮਲੇ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਕੰਕਰਖੇੜਾ ਥਾਣਾ ਖੇਤਰ ਤੋਂ ਅੱਠ ਨਵੰਬਰ ਨੂੰ ਇਕ ਅਧਿਆਪਕਾ ਲਾਪਤਾ ਹੋਈ ਸੀ। ਵਿਦੇਸ਼ੀ ਖੇਤਰੀ ਪੰਜੀਕਰਣ ਦਫ਼ਤਰ (ਐੱਫ. ਆਰ. ਆਰ. ਓ.) ਨਵੀਂ ਦਿੱਲੀ ਨੇ ਉਸ ਦੇ ਦੁਬਈ ਜਾਣ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ’ਚ ਪੰਜਾਬ ਪ੍ਰਾਂਤ ਦਾ ਮੂਲ ਨਿਵਾਸੀ ਨਦੀਮ ਇਸ ਅਧਿਆਪਕਾ ਦੇ ਸੰਪਰਕ ’ਚ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸੀ। ਦੁਬਈ ਸਥਿਤ ਭਾਰਤੀ ਦੂਤਾਵਾਸ ਲਗਾਤਾਰ ਪੀਡ਼ਤਾ ਦੇ ਸੰਪਰਕ ’ਚ ਹੈ। ਸੰਸਦ ਮੈਂਬਰ ਰਾਜਿੰਦਰ ਅਗਰਵਾਲ ਇਸ ਮਾਮਲੇ ਨੂੰ ਲੋਕ ਸਭਾ ’ਚ ਉਠਾ ਚੁੱਕੇ ਹਨ, ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਧਿਆਪਕਾ ਵੀ ਨਦੀਮ ਨਾਲ ਗਈ ਹੈ ਜਾਂ ਨਹੀਂ।


author

Khushdeep Jassi

Content Editor

Related News