ਬਿਨਾਂ ਸਬੂਤਾਂ ਤੋਂ ਪਤੀ ਨੂੰ ਵਿਭਚਾਰੀ ਤੇ ਸ਼ਰਾਬੀ ਕਹਿਣਾ ਬੇਰਹਿਮੀ ਦੇ ਬਰਾਬਰ : ਬੰਬਈ ਹਾਈ ਕੋਰਟ

Wednesday, Oct 26, 2022 - 01:26 PM (IST)

ਬਿਨਾਂ ਸਬੂਤਾਂ ਤੋਂ ਪਤੀ ਨੂੰ ਵਿਭਚਾਰੀ ਤੇ ਸ਼ਰਾਬੀ ਕਹਿਣਾ ਬੇਰਹਿਮੀ ਦੇ ਬਰਾਬਰ : ਬੰਬਈ ਹਾਈ ਕੋਰਟ

ਮੁੰਬਈ (ਭਾਸ਼ਾ)– ਬੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਬਿਨਾਂ ਸਬੂਤਾਂ ਤੋਂ ਪਤੀ ਨੂੰ ਵਿਭਚਾਰੀ ਅਤੇ ਸ਼ਰਾਬੀ ਕਹਿ ਕੇ ਉਸ ਦੀ ਮਾਣਹਾਨੀ ਕਰਨੀ ਬੇਰਹਿਮੀ ਦੇ ਬਰਾਬਰ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੁਣੇ ਦੇ ਇਕ ਜੋੜੇ ਦੇ ਵਿਆਹ ਤੋੜਨ ਦੇ ਇਕ ਪਰਿਵਾਰਕ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ

ਜਸਟਿਸ ਨਿਤਿਨ ਅਤੇ ਜਸਟਿਸ ਸ਼ਰਮੀਲਾ ਦੇਸ਼ਮੁਖ ਦੀ ਡਿਵੀਜ਼ਨ ਬੈਂਚ ਨੇ 12 ਅਕਤੂਬਰ ਨੂੰ 50 ਸਾਲਾ ਔਰਤ ਦੀ ਅਪੀਲ ਰੱਦ ਕਰਦਿਆਂ ਇਹ ਹੁਕਮ ਸੁਣਾਇਆ ਸੀ। ਮਹਿਲਾ ਪਟੀਸ਼ਨਰ ਨੇ ਪੁਣੇ ਦੀ ਫੈਮਿਲੀ ਕੋਰਟ ਵੱਲੋਂ ਨਵੰਬਰ, 2005 ’ਚ ਦਿੱਤੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਅਧੀਨ ਉਸ ਅਤੇ ਉਸ ਦੇ ਪਤੀ ਦੇ ਵਿਆਹ ਨੂੰ ਤੋੜਨ ਦੀ ਇਜਾਜ਼ਤ ਦਿੱਤੀ ਗਈ ਸੀ। ਔਰਤ ਦਾ ਪਤੀ ਸੇਵਾਮੁਕਤ ਫੌਜੀ ਸੀ, ਜਿਸ ਦੀ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਸੀ। ਅਦਾਲਤ ਨੇ ਉਸ ਦੇ ਕਾਨੂੰਨੀ ਵਾਰਸ ਨੂੰ ਇਸ ਕੇਸ ਵਿਚ ਜਵਾਬਦੇਹ ਵਜੋਂ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ। ਔਰਤ ਨੇ ਆਪਣੀ ਅਪੀਲ ਵਿਚ ਦਾਅਵਾ ਕੀਤਾ ਸੀ ਕਿ ਉਸ ਦਾ ਪਤੀ ਵਿਭਚਾਰੀ ਅਤੇ ਸ਼ਰਾਬੀ ਸੀ, ਜਿਸ ਕਾਰਨ ਉਹ ਆਪਣੇ ਵਿਆਹੁਤਾ ਅਧਿਕਾਰਾਂ ਤੋਂ ਵਾਂਝੀ ਸੀ।

ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ

ਬੈਂਚ ਨੇ ਫਿਰ ਦੇਖਿਆ ਕਿ ਪਤਨੀ ਨੇ ਪਤੀ ਦੇ ਚਰਿੱਤਰ ’ਤੇ ਗੈਰ-ਵਾਜਬ ਅਤੇ ਝੂਠੇ ਦੋਸ਼ ਲਾਏ ਸਨ, ਜਿਸ ਕਾਰਨ ਸਮਾਜ ਵਿਚ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ। ਇਹ ਬੇਰਹਿਮੀ ਦੇ ਬਰਾਬਰ ਹੈ। ਹਾਈ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਕਿ ਔਰਤ ਨੇ ਆਪਣੇ ਬਿਆਨ ਤੋਂ ਇਲਾਵਾ ਦੋਸ਼ਾਂ ਦੇ ਸਮਰਥਨ ’ਚ ਭਰੋਸੇਯੋਗ ਸਬੂਤ ਪੇਸ਼ ਨਹੀਂ ਕੀਤੇ।

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ


author

Rakesh

Content Editor

Related News