#BoycottChina: ਇਸ ਸਾਲ ਮਨਾਈ ਜਾਏਗੀ 'ਹਿੰਦੁਸਤਾਨੀ ਰੱਖੜੀ', ਚੀਨ ਨੂੰ ਹੋਵੇਗਾ ਕਰੋੜਾਂ ਦਾ ਨੁਕਸਾਨ

07/14/2020 10:06:24 AM

ਨੋਇਡਾ (ਭਾਸ਼ਾ) : ਛੋਟੇ ਵਪਾਰੀਆਂ ਦੇ ਸੰਗਠਨ ਕੈਟ ਨੇ ਸੋਮਵਾਰ ਨੂੰ ਇਸ ਸਾਲ ਰੱਖੜੀ ਦੇ ਤਿਉਹਾਰ ਨੂੰ ਦੇਸ਼ ਭਰ ਵਿਚ 'ਹਿੰਦੁਸਤਾਨੀ ਰੱਖੜੀ' ਦੇ ਤੌਰ 'ਤੇ ਮਨਾਉਣ ਦੀ ਘੋਸ਼ਣਾ ਕੀਤੀ। ਉਸ ਦਾ ਦਾਅਵਾ ਹੈ ਕਿ ਇਸ ਨਾਲ ਚੀਨ ਨੂੰ 4,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ ਹੋਵੇਗਾ। ਨਾਲ ਹੀ ਉਹ ਸਰਹੱਦ 'ਤੇ ਤਾਇਨਾਤ ਭਾਰਤੀ ਫੌਜੀਆਂ ਲਈ 5,000 ਰੱਖੜੀਆਂ ਵੀ ਭੇਜੇਗਾ। ਕੰਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਇਕ ਬਿਆਨ ਵਿਚ ਕਿਹਾ, 'ਇਸ ਸਾਲ 3 ਅਗਸਤ ਨੂੰ ਦੇਸ਼ ਭਰ ਵਿਚ ਰੱਖੜੀ ਦੇ ਤਿਉਹਾਰ ਨੂੰ 'ਹਿੰਦੁਸਤਾਨੀ ਰੱਖੜੀ ਤਿਉਹਾਰ' ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵਾਰ ਨਾ ਤਾਂ ਚੀਨ ਦੀ ਬਣੀ ਕਿਸੇ ਰੱਖੜੀ ਜਾਂ ਰੱਖੜੀ ਨਾਲ ਜੁੜੇ ਸਾਮਾਨ ਦੀ ਵਰਤੋਂ ਕੀਤੀ ਜਾਵੇਗੀ। ਉਥੇ ਹੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿਚ ਲੱਗੇ ਫੌਜੀਆਂ ਨੂੰ ਉਤਸ਼ਾਹਤ ਕਰਨ ਲਈ ਕੈਟ ਦੀ ਮਹਿਲਾ ਸ਼ਾਖਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ 5000 ਰੱਖੜੀਆਂ ਦੇਵੇਗੀ, ਜਿਸ ਨੂੰ ਉਹ ਉਨ੍ਹਾਂ ਤੱਕ ਪਹੁੰਚਾ ਸਕਣ। ਇਸ ਦੇ ਇਲਾਵਾ ਦੇਸ਼ ਦੇ ਹਰ ਇਕ ਸ਼ਹਿਰ ਦੇ ਫੌਜੀ ਹਸਪਤਾਲਾਂ ਵਿਚ ਭਰਤੀ ਫੌਜੀਆਂ ਨੂੰ ਹਸਪਤਾਲਾਂ ਵਿਚ ਜਾ ਕੇ ਅਤੇ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਦੀ ਰੱਖਿਆ ਵਿਚ ਤਾਇਨਾਤ ਪੁਲਸ ਕਰਮੀਆਂ ਨੂੰ ਵੀ ਕੈਟ ਦੀ ਮਹਿਲਾ ਮੈਂਬਰ ਰੱਖੜੀ ਬੰਨ੍ਹੇਗੀ।

ਕੈਟ ਦਾ ਦਾਅਵਾ ਹੈ ਕਿ ਦੇਸ਼ ਭਰ ਵਿਚ 40,000 ਤੋਂ ਜ਼ਿਆਦਾ ਵਪਾਰੀ ਸੰਗਠਨ ਅਤੇ ਉਨ੍ਹਾਂ ਦੇ 7 ਕਰੋੜ ਮੈਂਬਰ ਉਸ ਨਾਲ ਜੁੜੇ ਹਨ। ਚੀਨੀ ਸਾਮਾਨ ਦਾ ਬਾਈਕਾਟ ਕਰਣ ਲਈ ਕੈਟ ਨੇ ਦੇਸ਼ ਭਰ ਵਿਚ 'ਭਾਰਤੀ ਸਾਮਾਨ ਸਾਡਾ ਅਭਿਮਾਨ' ਅਭਿਆਨ ਚਲਾਇਆ ਹੈ। ਕੈਟ ਨੇ ਕਿਹਾ ਕਿ ਇਕ ਅਨੁਮਾਨ ਅਨੁਸਾਰ ਹਰ ਸਾਲ ਲਗਭਗ 6 ਹਜ਼ਾਰ ਕਰੋੜ ਰੁਪਏ ਦਾ ਰੱਖੜੀਆਂ ਦਾ ਵਪਾਰ ਹੁੰਦਾ ਹੈ। ਇਸ ਵਿਚ ਇਕੱਲੇ ਚੀਨ ਦੀ ਹਿੱਸੇਦਾਰੀ ਲਗਭਗ 4 ਹਜ਼ਾਰ ਕਰੋੜ ਰੁਪਏ ਹੁੰਦੀ ਹੈ। ਕੈਟ ਦੀ ਦਿੱਲੀ-ਐਨ.ਸੀ.ਆਰ. ਇਕਾਈ ਦੇ ਸਵੈ-ਸੈਵਕ ਸੁਸ਼ੀਲ ਕੁਮਾਰ ਜੈਨ ਨੇ ਕਿਹਾ ਕਿ ਰੱਖੜੀ ਦੇ ਮੌਕੇ 'ਤੇ ਜਿੱਥੇ ਚੀਨ ਤੋਂ ਬਣੀਆਂ ਹੋਈਆਂ  ਰੱਖੜੀਆਂ ਆਉਂਦੀਆਂ ਹਨ, ਉਥੇ ਹੀ ਦੂਜੇ ਪਾਸੇ ਰੱਖੜੀਆਂ ਬਣਾਉਣ ਦਾ ਸਾਮਾਨ ਜਿਵੇਂ ਫੋਮ, ਕਾਗਜ਼ ਦੀ ਪੰਨੀ, ਰੱਖੜੀ ਧਾਗਾ, ਮੋਤੀ, ਬੂੰਦੇ, ਰੱਖੜੀ ਦੇ ਉੱਤੇ ਲੱਗਣ ਵਾਲਾ ਸਜਾਵਟੀ ਸਾਮਾਨ ਆਦਿ ਚੀਨ ਤੋਂ ਆਯਾਤ ਹੁੰਦਾ ਹੈ। ਕੈਟ ਦੇ ਚੀਨੀ ਵਸਤੂਆਂ ਦੇ ਬਾਈਕਾਟ ਦੇ ਅਭਿਆਨ ਦੇ ਚਲਦੇ ਇਸ ਸਾਲ ਕੋਈ ਵੀ ਚੀਨੀ ਸਾਮਾਨ ਰੱਖੜੀ 'ਤੇ ਵਰਤੋਂ ਵਿਚ ਨਹੀਂ ਹੋਵੇਗਾ, ਜਿਸ ਦੇ ਕਾਰਨ ਚੀਨ ਨੂੰ ਲਗਭਗ 4 ਹਜ਼ਾਰ ਕਰੋੜ ਰੁਪਏ ਦੇ ਵਪਾਰ ਦੀ ਚਪਤ ਲਗਣਾ ਤੈਅ ਹੈ। ਕੈਟ ਨੇ ਸਾਰੇ ਸੂਬਿਆਂ ਵਿਚ ਆਪਣੀਆਂ ਇਕਾਈਆਂ ਅਤੇ ਮੈਬਰਾਂ ਨੂੰ ਇਸ ਦੇ ਬਾਰੇ ਵਿਚ ਸੂਚਨਾ ਭੇਜ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਦੇ ਲਈ ਤਿਆਰੀਆਂ ਕਰਣ ਲਈ ਕਹਿ ਦਿੱਤਾ ਹੈ।


cherry

Content Editor

Related News