ਕੈਗ ਰਿਪੋਰਟ ਲੀਕ ਮਾਮਲੇ ''ਚ ਘਿਰੇ ਕੇਰਲ ਵਿੱਤ ਮੰਤਰੀ ਥਾਮਸ ਇਸ਼ਾਕ ਨੇ ਦਿੱਤਾ ਇਹ ਜਵਾਬ
Tuesday, Nov 17, 2020 - 10:31 PM (IST)
ਤਿਰੂਵੰਤਪੂਰਮ - ਕੇਰਲ 'ਚ ਕੈਗ ਰਿਪੋਰਟ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ 'ਚ ਜੰਗ ਛਿੜ ਚੁੱਕੀ ਹੈ। ਕੇਰਲ ਕਾਂਗਰਸ ਨੇ ਵਿੱਤ ਮੰਤਰੀ ਥਾਮਸ ਇਸ਼ਾਕ ਲਈ ਕਿਹਾ ਹੈ ਕਿ ਇਸ਼ਾਕ ਨੇ ਵਿਧਾਨਸਭਾ ਤੋਂ ਪਹਿਲਾਂ ਮੀਡੀਆ ਸਾਹਮਣੇ ਕੈਗ ਦੀ ਰਿਪੋਰਟ ਦਾ ਖੁਲਾਸਾ ਕਰ ਸੰਵਿਧਾਨ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਕਾਂਗਰਸ ਨੇ ਵਿੱਤ ਮੰਤਰੀ ਤੋਂ ਅਸਤੀਫਾ ਦੇਣ ਦੀ ਮੰਗ ਤੱਕ ਕਰ ਦਿੱਤੀ ਹੈ। ਕਾਂਗਰਸ ਦੇ ਇਸ ਦੋਸ਼ ਤੋਂ ਬਾਅਦ ਕੇਰਲ ਵਿੱਤ ਮੰਤਰੀ ਨੇ ਜਵਾਬ ਦਿੱਤਾ ਹੈ।
ਕੇਰਲ ਦੇ ਵਿੱਤ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਭਾਰਤ ਦੇ ਨਿਅੰਤਰਕ ਅਤੇ ਆਡੀਟਰ ਜਨਰਲ ਦੀ ਚਾਰ ਪੰਨਿਆਂ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਲੋਨ ਨਹੀਂ ਲਿਆ ਜਾਣਾ ਚਾਹੀਦਾ ਹੈ। ਕੇਰਲ ਦੀ ਵਿਕਾਸ ਸਰਗਰਮੀਆਂ ਨੂੰ ਕੱਟਣ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਯੂਡੀਐਫ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਤੋਂ ਸਹਿਮਤ ਹੈ ਜਾਂ ਨਹੀਂ। ਵਿੱਤ ਮੰਤਰੀ ਨੇ ਕਿਹਾ ਅੱਜ ਚਰਚਾ ਦਾ ਮੁੱਖ ਮੁੱਦਾ ਕੇਰਲ ਇੰਫਰਾਸਟਰਕਚਰ ਇੰਵੈਸਟਮੈਂਟ ਫੰਡ ਬੋਰਡ (KIIFB) ਹੈ। ਇਹ ਨਹੀਂ ਕਿ ਕੈਗ ਰਿਪੋਰਟ ਅੰਤਮ ਹੈ ਜਾਂ ਡਰਾਫਟ। ਵਿਰੋਧੀ ਧਿਰ ਫਾਈਨਲ ਡਰਾਫਟ ਅਤੇ ਕੇ.ਆਈ.ਐੱਫ.ਬੀ. 'ਚ ਭ੍ਰਿਸ਼ਟਾਚਾਰ ਦੇ ਦੋਸ਼ ਵਰਗੇ ਮੁੱਦਿਆਂ ਦੀ ਵਰਤੋ ਕਰ ਇੱਕ ਸਮੋਕ ਸਕਰੀਨ ਬਣਾ ਰਿਹਾ ਹੈ।
ਕਾਂਗਰਸ ਅਤੇ ਭਾਜਪਾ ਨੇ ਲਗਾਇਆ ਵਿੱਤ ਮੰਤਰੀ 'ਤੇ ਇਹ ਦੋਸ਼
ਦੱਸ ਦਈਏ ਕਿ ਕੇਰਲ 'ਚ ਕੈਗ ਦੀ ਰਿਪੋਰਟ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਆਹਮੋਂ-ਸਾਹਮਣੇ ਆ ਗਏ ਹਨ। ਇਸ ਮਾਮਲੇ 'ਤੇ ਕੇਰਲ ਕਾਂਗਰਸ ਦੇ ਸੀਨੀਅਰ ਨੇਤਾ ਚੇਨੀਥਲਾ ਨੇ ਵਿਧਾਨਸਭਾ ਸਪੀਕਰ ਨੂੰ ਪੱਤਰ ਲਿਖ ਕੇ ਵਿੱਤ ਮੰਤਰੀ ਥਾਮਸ ਇਸ਼ਾਕ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਸਪੀਕਰ ਜੀ ਇਸ ਮਾਮਲੇ 'ਤੇ ਛੇਤੀ ਤੋਂ ਛੇਤੀ ਨੋਟਿਸ ਲਿਆ ਜਾਵੇ, ਕਿਉਂਕਿ ਇਹ ਵਿਧਾਨਸਭਾ ਦੇ ਨਿਯਮਾਂ ਦੀ ਉਲੰਘਣਾ ਹੈ।