ਕੈਫੇ ਕੌਫੀ ਡੇਅ ਦੀ ਫੈਕਟਰੀ ਦਾ ਗੇਟ ਬੰਦ, ਵਰਕਰ ਨੂੰ ਭੇਜਿਆ ਗਿਆ ਘਰ ਵਾਪਸ

Tuesday, Jul 30, 2019 - 11:47 AM (IST)

ਕੈਫੇ ਕੌਫੀ ਡੇਅ ਦੀ ਫੈਕਟਰੀ ਦਾ ਗੇਟ ਬੰਦ, ਵਰਕਰ ਨੂੰ ਭੇਜਿਆ ਗਿਆ ਘਰ ਵਾਪਸ

ਕਰਨਾਟਕ— ਸਾਬਕਾ ਮੁੱਖ ਮੰਤਰੀ ਐੱਸ.ਐੱਮ. ਕ੍ਰਿਸ਼ਨਾ ਦੇ ਜੁਆਈ ਅਤੇ ਕੈਫੇ ਕੌਫੀ ਡੇਅ ਦੇ ਮਾਲਕ ਵੀ.ਜੀ. ਸਿਧਾਰਥ ਸੋਮਵਾਰ ਤੋਂ ਲਾਪਤਾ ਹਨ। ਇਸ ਕਾਰਨ ਕਰਨਾਟਕ ਦੇ ਮੁਦੀਗੇਰੇ ਚਿਕਮਗਲੂਰ 'ਚ ਕੈਫੇ ਕੌਫੀ ਡੇਅ ਫੈਕਟਰੀ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਅਤੇ ਵਰਕਰਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ ਹੈ। ਵੀ.ਜੀ. ਸਿਧਾਰਥ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ। ਉਨ੍ਹਾਂ ਨੂੰ ਆਖਰੀ ਵਾਰ ਇਕ ਨਦੀ ਕੋਲ ਦੇਖਿਆ ਗਿਆ ਸੀ। ਇਕ ਕਰਮਚਾਰੀ ਦਾ ਕਹਿਣਾ ਹੈ ਕਿ ਉਹ ਸਾਡੇ ਲਈ ਭਗਵਾਨ ਦੀ ਤਰ੍ਹਾਂ ਸਨ, ਉਨ੍ਹਾਂ ਕਾਰਨ ਹੀ ਸਾਡੀ ਰੋਜ਼ੀ-ਰੋਟੀ ਚੱਲਦੀ ਸੀ।PunjabKesariਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਸਿਧਾਰਥ ਬੈਂਗਲੁਰੂ ਆ ਹੇ ਸਨ ਅਤੇ ਰਸਤੇ ਵਿਚ ਹੀ 6.30 ਵਜੇ ਗੱਡੀ ਤੋਂ ਉਤਰ ਗਏ ਅਤੇ ਸੈਰ ਕਰਨ ਲੱਗ ਗਏ। ਸੈਰ ਕਰਦੇ-ਕਰਦੇ ਉਹ ਲਾਪਤਾ ਹੋ ਗਏ। ਸਿਧਾਰਥ ਦਾ ਮੋਬਾਇਲ ਵੀ ਸਵਿੱਚ ਆਫ ਹੈ, ਇਸ ਕਾਰਨ ਐੱਸ.ਐੱਮ. ਕ੍ਰਿਸ਼ਨਾ ਸਮੇਤ ਸਾਰਾ ਪਰਿਵਾਰ ਪਰੇਸ਼ਾਨ ਹੈ। ਲਾਪਤਾ ਸਿਧਾਰਥ ਦੀ ਭਾਲ ਕਰਨ ਲਈ ਦੱਖਣੀ ਕਨੱੜ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਧਾਰਥ ਦੇ ਲਾਪਤਾ ਹੋਣ ਦੀ ਖਬਰ ਸੁਣਦੇ ਹੀ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਐੱਸ.ਐੱਮ. ਕ੍ਰਿਸ਼ਨਾ ਦੇ ਘਰ ਪਹੁੰਚੇ। 2017 'ਚ ਕਾਂਗਰਸ ਤੋਂ ਨਾਰਾਜ਼ ਹੋ ਕੇ ਐੱਸ.ਐੱਮ. ਕ੍ਰਿਸ਼ਨਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਫਿਰ ਭਾਜਪਾ 'ਚ ਸ਼ਾਮਲ ਹੋ ਗਏ।


author

DIsha

Content Editor

Related News