CAA-NRC ਤੋਂ ਬਾਅਦ ਅਯੁੱਧਿਆ ''ਚ 8 ਕਰੋੜ ਲੋਕਾਂ ਨੂੰ ਭੁੱਲਣਾ ਚਿੰਤਾ ਦਾ ਵਿਸ਼ਾ : ਸ਼ਸ਼ੀ ਥਰੂਰ

08/07/2020 10:18:15 AM

ਨਵੀਂ ਦਿੱਲੀ- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਰਾਮ ਮੰਦਰ ਪੂਜਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ 130 ਕਰੋੜ ਭਾਰਤੀਆਂ ਦਾ ਜ਼ਿਕਰ ਕੀਤਾ, ਜਦੋਂ ਕਿ ਭਾਰਤ ਦੀ ਜਨਸੰਖਿਆ 138 ਕਰੋੜ ਤੋਂ ਵੱਧ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਤੋਂ ਬਾਅਦ 8 ਕਰੋੜ ਲੋਕਾਂ ਨੂੰ ਭੁੱਲਣਾ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਚੂਕ ਅਣਜਾਣੇ 'ਚ ਹੋਈ ਤਾਂ ਸੁਧਾਰ ਕਰਨ ਨਾਲ ਭਰੋਸਾ ਮਿਲੇਗਾ।

PunjabKesariਥਰੂਰ ਨੇ ਵੀਰਵਾਰ ਨੂੰ ਟਵੀਟ ਕੀਤਾ,''ਰਾਮ ਮੰਦਰ ਬਾਰੇ ਗੱਲ ਕਰਦੇ ਹੋਏ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ 130 ਕਰੋੜ ਭਾਰਤੀਆਂ ਨੂੰ ਵਧਾਈ ਦਿੱਤੀ ਪਰ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 2020 ਦੇ ਮੱਧ ਤੱਕ ਭਾਰਤ ਦੀ ਅਨੁਮਾਨਤ ਆਬਾਦੀ 1,38,00,4,385 ਹੈ।'' ਉਨ੍ਹਾਂ ਨੇ ਕਿਹਾ,''ਸੀ.ਏ.ਏ./ਐੱਨ.ਆਰ.ਸੀ. ਤੋਂ ਬਾਅਦ 8 ਕਰੋੜ ਲੋਕਾਂ ਨੂੰ ਭੁੱਲ ਜਾਣਾ ਚਿੰਤਾ ਦਾ ਵਿਸ਼ਾ ਹੈ। ਜੇਕਰ ਇਹ ਅਣਜਾਣੇ 'ਚ ਹੋਇਆ ਹੈ ਤਾਂ ਸੁਧਾਰ ਕਰਨ ਨਾਲ ਭਰੋਸਾ ਮਿਲੇਗਾ।'' 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਦੇ ਹੋਏ ਕਿਹਾ ਸੀ ਕਿ ਕਈ ਪੀੜ੍ਹੀਆਂ ਨੇ ਦਹਾਕਿਆਂ ਤੱਕ ਰਾਮ ਮੰਦਰ ਨਿਰਮਾਣ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਕਿਹਾ,''ਮੈਂ ਦੇਸ਼ ਦੇ 130 ਕਰੋੜ ਲੋਕਾਂ ਵਲੋਂ ਉਨ੍ਹਾਂ ਦੇ ਉਸ ਬਲੀਦਾਨ ਲਈ ਉਨ੍ਹਾਂ ਨੂੰ ਨਮਨ ਕਰਦਾ ਹਾਂ, ਜਿਸ ਨਾਲ ਰਾਮ ਮੰਦਰ ਦੀ ਨੀਂਹ ਰੱਖਣ ਦਾ ਮਾਰਗ ਪੱਕਾ ਹੋਇਆ।''


DIsha

Content Editor

Related News