CAA ਅਤੇ NRC ਵਿਰੁੱਧ ਕਾਂਗਰਸ ਰਾਜਘਾਟ 'ਤੇ ਕਰੇਗੀ ਧਰਨਾ ਪ੍ਰਦਰਸ਼ਨ

12/23/2019 10:22:40 AM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਸੋਮਵਾਰ ਯਾਨੀ ਅੱਜ ਕਾਂਗਰਸ ਪਾਰਟੀ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰੇਗੀ। ਪਹਿਲੇ ਇਹ ਧਰਨਾ ਐਤਵਾਰ ਨੂੰ ਹੋਣ ਵਾਲਾ ਸੀ ਪਰ ਪਾਰਟੀ ਨੇ ਬਾਅਦ 'ਚ ਇਸ ਨੂੰ 23 ਸਤੰਬਰ ਨੂੰ ਆਯੋਜਿਤ ਕਰਨ ਦਾ ਫੈਸਲਾ ਕੀਤਾ। ਧਰਨਾ ਅੱਜ ਰਾਜਘਾਟ 'ਤੇ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਰਾਤ 8  ਵਜੇ ਤੱਕ ਚੱਲੇਗਾ। ਇਸ ਪ੍ਰਦਰਸ਼ਨ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਸਮੇਤ ਸਾਰੇ ਸੀਨੀਅਰ ਨੇਤਾ ਸ਼ਾਮਲ ਹੋਣਗੇ। ਰਾਹੁਲ ਦੇ ਵੀ ਇਸ ਧਰਨੇ 'ਚ ਸ਼ਾਮਲ ਹੋਣ ਦੀ ਜਾਣਕਾਰੀ ਹੈ। ਉੱਥੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਰਾਤ 8 ਵਜੇ ਤੱਕ ਚੱਲਣ ਵਾਲੇ ਇਸ ਸੱਤਿਆਗ੍ਰਹਿ ਧਰਨੇ 'ਚ ਸ਼ਾਮਲ ਹੋ ਸਕਦੀ ਹੈ।

ਕਾਂਗਰਸ ਨੇ ਪ੍ਰਦਰਸ਼ਨਾਂ ਦੀ ਤੁਲਨਾ ਭਾਰਤ ਛੱਡੋ ਅੰਦੋਲਨ ਨਾਲ ਕੀਤੀ
ਕਾਂਗਰਸ ਦੀ ਮੰਗ ਹੈ ਕਿ ਸੰਵਿਧਾਨ ਅਤੇ ਇਸ ਦੇ ਅਧੀਨ ਲੋਕਾਂ ਨੂੰ ਮਿਲੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਦੱਸਣਯੋਗ ਹੈ ਕਿ ਕਾਂਗਰਸ ਨੇ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੀ ਤੁਲਨਾ ਭਾਰਤ ਛੱਡੋ ਅੰਦੋਲਨ ਨਾਲ ਕੀਤੀ ਹੈ। ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ (ਸੀ.ਏ.ਏ.) ਵਾਪਸ ਲੈਣ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) 'ਤੇ ਅੱਗੇ ਨਹੀਂ ਵਧਣ ਦੀ ਅਪੀਲ ਕੀਤੀ।

ਮੋਦੀ ਤੇ ਸ਼ਾਹ ਦੋਵੇਂ ਮਿਲ ਕੇ ਬਣਾ ਰਹੇ ਹਨ ਲੋਕਾਂ ਨੂੰ ਬੇਵਕੂਫ
ਕਾਂਗਰਸ ਨੇ ਐੱਨ.ਆਰ.ਸੀ. ਦੇ ਸੰਬੰਧ 'ਚ ਬਿਆਨ ਨੂੰ ਲੈ ਕੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸਵਾਲ ਵੀ ਕੀਤਾ ਸੀ। ਪੁੱਛਿਆ ਸੀ ਕਿ ਕੀ ਉਨ੍ਹਾਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਰਮਿਆਨ ਏਕਤਾ ਨਹੀਂ ਹੈ ਜਾਂ ਫਿਰ ਦੋਵੇਂ ਮਿਲ ਕੇ ਦੇਸ਼ ਨੂੰ ਬੇਵਕੂਫ ਬਣਾ ਰਹੇ ਹਨ। ਪਾਰਟੀ ਦੇ ਮੁੱਖ ਮੰਤਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਸੀ,''ਸਾਹਿਬ ਦਿੱਲੀ 'ਚ ਬੋਲਦੇ ਹਨ ਕਿ ਐੱਨ.ਆਰ.ਸੀ. 'ਤੇ ਕੋਈ ਚਰਚਾ ਨਹੀਂ ਹੋਈ ਪਰ 28 ਨਵੰਬਰ ਨੂੰ ਝਾਰਖੰਡ ਚੋਣਾਂ ਦੇ ਐਲਾਨ ਪੱਤਰ (ਮੈਨੀਫੈਸਟੋ) 'ਚ ਭਾਜਪਾ ਐੱਨ.ਆਰ.ਸੀ. ਲਾਗੂ ਕਰਨ ਦਾ ਵਾਅਦਾ ਕਰਦੀ ਹੈ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ 'ਚ ਏਕਤਾ ਨਹੀਂ
ਉਨ੍ਹਾਂ ਨੇ ਕਿਹਾ,''ਹੁਣ 2 ਗੱਲਾਂ ਦੱਸੋ- ਪਹਿਲੀ ਕਿ ਕੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ 'ਚ ਏਕਤਾ ਨਹੀਂ? ਦੂਜੀ ਗੱਲ ਇਹ ਕਿ ਕੀ ਸੱਤਾ ਅਤੇ ਸੰਗਠਨ ਦਰਮਿਆਨ ਖਟ-ਪਟ ਹੈ ਜਾਂ ਦੋਵੇਂ ਮਿਲ ਕੇ ਦੇਸ਼ ਨੂੰ ਬੇਵਕੂਫ ਬਣਾ ਰਹੇ ਹਨ?'' ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਲੀਲਾ ਮੈਦਾਨ 'ਚ ਇਕ ਸਭਾ 'ਚ ਕਿਹਾ ਕਿ ਐੱਨ.ਆਰ.ਸੀ. ਨੂੰ ਲੈ ਕੇ ਅਫਵਾਹ ਫੈਲਾਈ ਜਾ ਰਹੀ ਹੈ, ਜਦਕਿ ਹਾਲੇ ਇਸ 'ਤੇ ਕੋਈ ਚਰਚਾ ਨਹੀਂ ਹੋਈ ਹੈ।


DIsha

Content Editor

Related News