CAA ''ਤੇ ਬੋਲੇ PM ਮੋਦੀ- ''ਕਾਂਗਰਸ ਲਈ ਜੋ ਮੁਸਲਿਮ ਉਹ ਸਾਡੇ ਲਈ ਹਿੰਦੁਸਤਾਨੀ ਹਨ''

02/06/2020 3:28:16 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਲੋਕ ਸਭਾ 'ਚ ਕਾਂਗਰਸ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਲਿਆਉਣ ਦੀ ਕੀ ਜਲਦੀ ਸੀ, ਕੁਝ ਲੋਕਾਂ ਨੇ ਕਿਹਾ ਕਿ ਅਸੀਂ ਹਿੰਦੂ-ਮਸਲਿਮ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਵੰਡਣਾ ਚਾਹੁੰਦੇ ਹਾਂ। ਇਸ ਦਾ ਜਵਾਬ ਹੁੰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਜੋ ਲੋਕ ਅਜਿਹਾ ਕਹਿ ਰਹੇ ਹਨ ਉਹ ਟੁੱਕੜੇ-ਟੁੱਕੜੇ ਭਾਈਚਾਰੇ ਦੇ ਲੋਕਾਂ ਨਾਲ ਹਨ। ਉਨ੍ਹਾਂ ਨਾਲ ਫੋਟੋ ਖਿੱਚਵਾ ਰਹੇ ਹਨ। ਪੀ.ਐੱਮ. ਨੇ ਕਿਹਾ ਕਿ ਅਜਿਹੀ ਭਾਸ਼ਾ ਪਾਕਿਸਤਾਨ ਦੀ ਹੈ। ਇਨ੍ਹਾਂ ਲੋਕਾਂ ਨੇ ਦੇਸ਼ਾਂ ਦੇ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਇਨ੍ਹਾਂ ਦਾ ਬਿਆਨ ਕੰਮ ਨਹੀਂ ਰਕਦਾ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਲਈ ਜੋ ਲੋਕ ਮੁਸਲਿਮ ਹਨ, ਉਹ ਸਾਡੇ ਲਈ ਹਿੰਦੁਸਤਾਨੀ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਾਦ ਦਿਵਾਇਆ ਜਾ ਰਾਹ ਹੈ ਕਿ ਕਵਿਟ ਇੰਡੀਆ ਅਤੇ ਜੈ ਹਿੰਦ ਦਾ ਨਾਅਰਾ ਦੇਣ ਵਾਲੇ ਸਾਡੇ ਮੁਸਲਿਮ ਹੀ ਸਨ। ਪਰੇਸ਼ਾਨੀ ਇਹੀ ਹੈ ਕਿ ਕਾਂਗਰਸ ਦੀ ਨਜ਼ਰ 'ਚ ਇਹ ਲੋਕ ਹਮੇਸ਼ਾ ਹੀ ਸਿਰਫ਼ ਅਤੇ ਸਿਰਫ਼ ਮੁਸਲਿਮ ਸਨ ਪਰ ਸਾਡੇ ਲਈ ਸਾਡੀ ਨਜ਼ਰ 'ਚ ਉਹ ਭਾਰਤੀ ਹਨ, ਹਿੰਦੁਸਤਾਨੀ ਹਨ।

ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵੱਡੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦੇ ਹਨ ਕਿ ਸੀ.ਏ.ਏ. ਨਾਲ ਹਿੰਦੁਸਤਾਨ ਦੇ ਕਿਸੇ ਵੀ ਨਾਗਰਿਕ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੋਣ ਵਾਲਾ ਹੈ, ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਿਮ। ਫਿਰ ਵੀ ਜਿਨ੍ਹਾਂ ਨੂੰ ਦੇਸ਼ ਦੀ ਜਨਤਾ ਨੇ ਨਕਾਰ ਦਿੱਤਾ ਹੈ, ਉਹ ਵੋਟ ਬੈਂਕ ਲਈ ਅਜਿਹੀ ਰਾਜਨੀਤੀ ਕਰ ਰਹੇ ਹਨ।


DIsha

Content Editor

Related News