ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਯ ਲੜੇਗਾ ਆਦਮਪੁਰ ਤੋਂ ਜ਼ਿਮਨੀ ਚੋਣ, BJP ਨੇ ਦਿੱਤੀ ਟਿਕਟ

Saturday, Oct 08, 2022 - 01:01 PM (IST)

ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਯ ਲੜੇਗਾ ਆਦਮਪੁਰ ਤੋਂ ਜ਼ਿਮਨੀ ਚੋਣ, BJP ਨੇ ਦਿੱਤੀ ਟਿਕਟ

ਨਵੀਂ ਦਿੱਲੀ/ਹਰਿਆਣਾ- ਚੋਣ ਕਮਿਸ਼ਨ ਵਲੋਂ ਦੇਸ਼ ਦੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਵਿਰਾਸਤ ਬਚਾਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਭਾਜਪਾ ਪਾਰਟੀ ਵਲੋਂ ਹਰਿਆਣਾ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ 3 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ-  6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ 3 ਨਵੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ: ਚੋਣ ਕਮਿਸ਼ਨ

ਇਨ੍ਹਾਂ ਦਿੱਗਜ਼ਾਂ ਨੂੰ ਮਿਲੀ ਟਿਕਟ-

ਭਾਜਪਾ ਨੇ ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਪਾਰਟੀ ਨੇਤਾ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਯ ਬਿਸ਼ਨੋਈ ਨੂੰ ਆਪਣਾ ਉਮੀਦਵਾਰ ਬਣਾਇਆ। ਉੱਥੇ ਹੀ ਤੇਲੰਗਾਨਾ ਦੇ ਮੁਨੁਗੋਡੇ ਤੋਂ ਕੇ. ਰਾਜਗੋਪਾਲ ਰੈੱਡੀ ਅਤੇ ਉੱਤਰ ਪ੍ਰਦੇਸ਼ ਦੇ ਗੋਲਾ ਗੋਰਖਨਾਖ ਤੋਂ ਅਮਨ ਗਿਰੀ ਨੂੰ ਉਮੀਦਵਾਰ ਉਤਾਰਿਆ ਹੈ।

PunjabKesari

ਦੱਸਣਯੋਗ ਹੈ ਕਿ ਹਰਿਆਣਾ ਤੋਂ ਸੀਨੀਅਰ ਨੇਤਾ ਕੁਲਦੀਪ ਬਿਸ਼ਨੋਈ ਅਤੇ ਤੇਲੰਗਾਨਾ ਤੋਂ ਰਾਜਗੋਪਾਲ ਰੈੱਡੀ ਭਾਜਪਾ ’ਚ ਸ਼ਾਮਲ ਹੋ ਗਏ। ਕੁਲਦੀਪ ਬਿਸ਼ਨੋਈ ਆਦਮਪੁਰ ਤੋਂ ਅਤੇ ਰੈੱਡੀ ਮੁਨੁਗੋਡੇ ਤੋਂ ਕਾਂਗਰਸ ਵਿਧਾਇਕ ਸਨ। ਉੱਥੇ ਹੀ ਅਮਨ ਗਿਰੀ, ਅਰਵਿੰਦ ਗਿਰੀ ਦੇ ਪੁੱਤਰ ਹਨ ਜੋ ਭਾਜਪਾ ਵਿਧਾਇਕ ਸਨ ਅਤੇ ਪਿਛਲੇ ਮਹੀਨੇ ਉਨ੍ਹਾਂ ਦੀ ਮੌਤ ਹੋ ਗਈ, ਜਿਸ ਕਾਰਨ ਚੋਣ ਖੇਤਰ ’ਚ ਜ਼ਿਮਨੀ ਚੋਣ ਦੀ ਲੋੜ ਪਈ ਹੈ।

ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

ਦੱਸ ਦੇਈਏ ਕਿ ਚੋਣ ਕਮਿਸ਼ਨ ਨੇ 3 ਅਕਤੂਬਰ ਨੂੰ 6 ਸੂਬਿਆਂ’ ਚ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਸੀ। ਇਨ੍ਹਾਂ ਜ਼ਿਮਨੀ ਚੋਣਾਂ ਬਿਹਾਰ, ਮਹਾਰਾਸ਼ਟਰ, ਹਰਿਆਣਾ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਦੇ ਵਿਧਾਨ ਸਭਾ ਸੀਟਾਂ ’ਤੇ ਤਾਰੀਖ਼ਾ ਦਾ ਐਲਾਨ ਹੋਇਆ।
 


author

Tanu

Content Editor

Related News