ਕੁਪੋਸ਼ਣ ਨੂੰ ਰੋਕਣ ਸਬੰਧੀ ਚੁੱਕੇ ਕਦਮਾਂ ਦੇ ਨਤੀਜੇ 2022 ਤਕ ਚਾਹੀਦੇ ਨੇ ਦਿਸਣੇ-ਮੋਦੀ
Sunday, Nov 26, 2017 - 10:30 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਪੋਸ਼ਣ ਦੀ ਕਮੀ ਨੂੰ ਦੂਰ ਕਰਨ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਲ 2022 ਤਕ ਇਨ੍ਹਾਂ ਦੇ ਨਤੀਜੇ ਧਰਾਤਲ 'ਤੇ ਦਿਸਣੇ ਚਾਹੀਦੇ ਹਨ। ਜਦੋਂ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ। ਇਹ ਉੱਚ ਪੱਧਰੀ ਬੈਠਕ ਕੱਲ ਸੱਦੀ ਗਈ ਸੀ ਜਿਸ ਵਿਚ ਪ੍ਰਧਾਨ ਮੰਤਰੀ ਦਫਤਰ ਨੀਤੀ ਆਯੋਗ ਅਤੇ ਹੋਰ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਬੈਠਕ ਵਿਚ ਕੁਪੋਸ਼ਣ, ਮਧਰੇਪਣ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੀ ਮੌਜੂਦਾ ਹਾਲਤ ਦੀ ਸਮੀਖਿਆ ਕੀਤੀ ਗਈ।