ਬਜ਼ਾਰ ਨਾਲੋਂ ਸਸਤੇ ਭਾਅ 'ਚ ਖਰੀਦੋ ਸੋਨਾ, ਸਰਕਾਰ ਦੀ ਇਹ ਯੋਜਨਾ ਸਿਰਫ 5 ਦਿਨਾਂ ਲਈ

09/09/2019 11:17:21 AM

ਮੁੰਬਈ — ਘਰੇਲੂ ਬਜ਼ਾਰ 'ਚ ਸੋਨੇ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਅਜਿਹੇ 'ਚ ਸਰਕਾਰੀ ਯੋਜਨਾ Sovereign Gold Bond ਦੇ ਤਹਿਤ 9 ਸਤੰਬਰ ਤੋਂ 13 ਸਤੰਬਰ ਤੱਕ ਬਜ਼ਾਰ ਕੀਮਤ ਤੋਂ ਬਹੁਤ ਸਸਤੇ ਭਾਅ 'ਚ ਸੋਨਾ ਖਰੀਦ ਸਕਦੇ ਹੋ। ਇਸਦੀ ਵਿਕਰੀ 'ਤੇ ਹੋਣ ਵਾਲੇ ਲਾਭ 'ਤੇ ਆਮਦਨ ਟੈਕਸ ਦੇ ਨਿਯਮਾਂ ਤਹਿl ਛੋਟ ਵੀ ਮਿਲੇਗੀ। 

ਦਰਅਸਲ ਸਾਲ 2015 'ਚ ਮੋਦੀ ਸਰਕਾਰ ਨੇ Sovereign Gold Bond ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੀ ਸੀਰੀਜ਼ ਦੇ ਤਹਿਤ ਸਮੇਂ-ਸਮੇਂ 'ਤੇ ਲੋਕਾਂ ਨੂੰ ਗੋਲਡ ਬਾਂਡ ਖਰੀਦਣ ਦਾ ਮੌਕਾ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ Sovereign Gold Bond 'ਚ ਸੋਨੇ ਦੀ ਕੀਮਤ ਰਿਜ਼ਰਵ ਬੈਂਕ ਤੈਅ ਕਰਦਾ ਹੈ। Sovereign Gold Bond ਦੀ ਇਹ ਚੌਥੀ ਸੀਰੀਜ਼ ਹੈ।

ਰਿਜ਼ਰਵ ਬੈਂਕ ਆਫ ਇੰਡੀਆ ਨੇ ਦੱਸਿਆ ਕਿ Sovereign Gold Bond ਯੋਜਨਾ ਦੇ ਤਹਿਤ 3,890 ਰੁਪਏ ਪ੍ਰਤੀ ਗ੍ਰਾਮ 'ਤੇ ਸੋਨਾ ਖਰੀਦ ਸਕਦੇ ਹਨ। ਜੇਕਰ ਤੁਸੀਂ ਆਨ ਲਾਈਨ ਬੁੱਕ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਦੀ ਛੋਟ ਮਿਲੇਗੀ। ਯਾਨੀ ਕਿ ਕੀਮਤ ਹੋ ਜਾਏਗੀ ਪ੍ਰਤੀ ਗ੍ਰਾਮ 3,840 ਰੁਪਏ।

ਜ਼ਰੂਰੀ ਸ਼ਰਤਾਂ

- ਇਸ ਯੋਜਨਾ ਦੇ ਤਹਿਤ ਗੋਲਡ ਬਾਂਡ(Gold Bond) ਖਰੀਦਣ ਲਈ ਕੁਝ ਸ਼ਰਤਾਂ ਵੀ ਹਨ। ਜਿਸ 'ਚ ਪਹਿਲੀ ਸ਼ਰਤ ਇਹ ਹੈ ਕਿ ਕੋਈ ਵੀ ਵਿਅਕਤੀ ਇਕ ਸਾਲ 'ਚ 500 ਗ੍ਰਾਮ ਦੇ ਗੋਲਡ ਬਾਂਡ ਖਰੀਦ ਸਕਦਾ ਹੈ ਅਤੇ ਘੱਟੋ-ਘੱਟ ਇਸ ਬਾਂਡ 'ਚ ਨਿਵੇਸ਼ ਇਕ ਗ੍ਰਾਮ ਤੱਕ ਦਾ ਹੋ ਸਕਦਾ ਹੈ।

- ਗੋਲਡ ਬਾਂਡ ਦੀ ਮਚਿਊਰਿਟੀ 8 ਸਾਲ ਦੀ ਹੈ। ਜਿਸ 'ਤੇ ਸਾਲਾਨਾ 2.5 ਫੀਸਦੀ ਦਾ ਵਿਆਜ ਮਿਲਦਾ ਹੈ। ਬਾਂਡ 'ਚ ਮਿਲਣ ਵਾਲਾ ਵਿਆਜ ਨਿਵੇਸ਼ਕ ਦੇ ਟੈਕਸ ਸਲੈਬ ਦੇ ਮੁਤਾਬਕ ਆਮਦਨ ਟੈਕਸ 'ਚ ਛੋਟ ਮਿਲਦੀ ਹੈ।

- ਇਸ ਦੇ ਨਾਲ ਹੀ ਜੇਕਰ ਬਾਂਡ ਨੂੰ 3 ਸਾਲ ਬਾਅਦ ਅਤੇ 8 ਸਾਲ ਤੋਂ ਪਹਿਲਾਂ ਮਿਆਦ ਪੁੱਗਣ ਤੋਂ ਪਹਿਲਾਂ ਵੇਚਿਆ ਜਾਂਦਾ ਹੈ ਤਾਂ 20 ਫੀਸਦੀ ਦੀ ਦਰ ਨਾਲ Long capital gain Tax ਲੱਗੇਗਾ। ਪਰ ਮਿਆਦ ਪੁੱਗਣ ਦੇ ਬਾਅਦ ਮਿਲਣ ਵਾਲੇ ਵਿਆਜ 'ਤੇ ਕੋਈ ਟੈਕਸ ਨਹੀਂ ਲੱਗੇਗਾ।


Related News