ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ, 1 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ

Monday, Jan 15, 2024 - 05:26 PM (IST)

ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ, 1 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ

ਨਵੀਂ ਦਿੱਲੀ (ਇੰਟ.)– ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪੂਰੇ ਦੇਸ਼ ਵਿਚ ਉਤਸਵ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦਰਮਿਆਨ ਦੇਸ਼ ਦੇ ਕਾਰੋਬਾਰੀਆਂ ਵਿਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਇਸ ਉਤਸਵ ’ਤੇ ਦੇਸ਼ ਵਿਚ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅਨੁਮਾਨ ਲਾਇਆ ਹੈ।

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

1 ਲੱਖ ਕਰੋੜ ਦੇ ਵਪਾਰ ਨੂੰ ਪਾਰ ਕਰੇਗਾ ਵਪਾਰ ਦਾ ਅੰਕੜਾ 
ਦੱਸ ਦੇਈਏ ਕਿ ਪਹਿਲਾਂ ਇਹ ਅਨੁਮਾਨ 50,000 ਕਰੋੜ ਰੁਪਏ ਦਾ ਸੀ। ਹੁਣ ਜਿਸ ਤਰ੍ਹਾਂ ਦਿੱਲੀ ਸਮੇਤ ਦੇਸ਼ ਭਰ ਦੇ ਲੋਕਾਂ ਵਿੱਚ ਰਾਮ ਮੰਦਰ ਨੂੰ ਲੈ ਕੇ ਅਥਾਹ ਉਤਸ਼ਾਹ ਅਤੇ ਕੁਝ ਕਰਨ ਦਾ ਮਾਹੌਲ ਪੈਦਾ ਹੋਇਆ ਹੈ, ਉਸ ਤਹਿਤ ਦੇਸ਼ ਦੇ 30 ਸ਼ਹਿਰਾਂ ਤੋਂ ਮਿਲੀ ਫੀਡਬੈਕ ਨੂੰ ਦੇਖਦਿਆਂ, ਅੱਜ ਕੈਟ ਨੇ ਇਹ ਅਨੁਮਾਨ ਲਗਾਇਆ ਹੈ। ਅਨੁਮਾਨ ਨੂੰ ਸੋਧਦੇ ਹੋਏ ਕਿਹਾ ਗਿਆ ਹੈ ਕਿ ਮੰਦਰ ਦੀ ਆਰਥਿਕਤਾ ਤੋਂ ਪੈਦਾ ਹੋਣ ਵਾਲੇ ਵਪਾਰ ਦਾ ਅੰਕੜਾ ਹੁਣ ਇਕ ਲੱਖ ਕਰੋੜ ਦੇ ਵਪਾਰ ਨੂੰ ਪਾਰ ਕਰ ਜਾਵੇਗਾ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)

30 ਹਜ਼ਾਰ ਤੋਂ ਵੱਧ ਵੱਖ-ਵੱਖ ਹੋਣਗੇ ਪ੍ਰੋਗਰਾਮ 
ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ, “ਇਹ ਸਮਾਗਮ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਗੂੰਜਦਾ ਹੈ ਸਗੋਂ ਆਰਥਿਕ ਗਤੀਵਿਧੀਆਂ ਵਿੱਚ ਵੀ ਵਾਧਾ ਕਰਦਾ ਹੈ। ਇਸ ਨੂੰ ਦੇਸ਼ ਦੇ ਵਪਾਰਕ ਇਤਿਹਾਸ ਵਿਚ ਇਕ ਦੁਰਲੱਭ ਘਟਨਾ ਦੱਸਦਿਆਂ ਖੰਡੇਲਵਾਲ ਨੇ ਕਿਹਾ ਕਿ ਵਿਸ਼ਵਾਸ ਅਤੇ ਭਰੋਸੇ ਦੇ ਬਲ ’ਤੇ ਦੇਸ਼ ’ਚ ਕਾਰੋਬਾਰੀ ਵਾਧੇ ਦੀ ਇਹ ਸਦੀਵੀ ਆਰਥਿਕਤਾ ਵੱਡੀ ਮਾਤਰਾ ਵਿਚ ਕਈ ਨਵੇਂ ਕਾਰੋਬਾਰ ਪੈਦਾ ਕਰ ਰਹੀ ਹੈ। 1 ਲੱਖ ਕਰੋੜ ਰੁਪਏ ਦੇ ਅਨੁਮਾਨ ਦੇ ਆਧਾਰ ਬਾਰੇ ਉਹਨਾਂ ਨੇ ਕਿਹਾ ਕਿ ਰਾਮ ਮੰਦਰ ਪ੍ਰਤੀ ਵਪਾਰੀਆਂ ਅਤੇ ਹੋਰ ਵਰਗਾਂ ਦੇ ਅਨੁਰਾਗ ਅਤੇ ਸਮਰਪਣ ਕਾਰਨ ਦੇਸ਼ ਭਰ ਵਿਚ 22 ਜਨਵਰੀ ਤੱਕ ਵਪਾਰੀ ਸੰਗਠਨਾਂ ਵਲੋਂ ਲਗਭਗ 30 ਹਜ਼ਾਰ ਤੋਂ ਵੱਧ ਵੱਖ-ਵੱਖ ਪ੍ਰੋਗਰਾਮ ਹੋਣ ਜਾ ਰਹੇ ਹਨ। ਇਨ੍ਹਾਂ ਵਿਚ ਬਾਜ਼ਾਰਾਂ ਵਿਚ ਸ਼ੋਭਾ ਯਾਤਰਾਵਾਂ, ਸ਼੍ਰੀ ਰਾਮ ਪੈਦਲ ਯਾਤਰਾ, ਸ਼੍ਰੀ ਰਾਮ ਰੈਲੀ, ਸ਼੍ਰੀ ਰਾਮ ਫੇਰੀ, ਸਕੂਟਰ ਅਤੇ ਕਾਰ ਰੈਲੀ, ਸ਼੍ਰੀ ਰਾਮ ਚੌਂਕੀ ਸਮੇਤ ਅਨੇਕਾਂ ਆਯੋਜਨ ਹੋਣਗੇ। ਇਸ ਮੌਕੇ ਬਾਜ਼ਾਰਾਂ ਵਿਚ ਸ੍ਰੀ ਰਾਮ ਝੰਡੇ, ਪਟਕੇ, ਟੋਪੀ, ਟੀ-ਸ਼ਰਟ, ਰਾਮ ਮੰਦਰ ਦੀ ਆਕ੍ਰਿਤੀ ਦੇ ਛਪੇ ਕੁੜਤੇ ਆਦਿ ਦੀ ਜ਼ਬਰਦਸਤ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - PM ਮੋਦੀ ਦਾ 1 ਲੱਖ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ, ਇਸ ਯੋਜਨਾ ਦੀ ਜਾਰੀ ਕੀਤੀ 540 ਕਰੋੜ ਦੀ ਪਹਿਲੀ ਕਿਸ਼ਤ

5 ਕਰੋੜ ਤੋਂ ਵੱਧ ਮਾਡਲ ਦੀ ਵਿਕਰੀ
ਉੱਥੇ ਹੀ ਜਿਸ ਤਰ੍ਹਾਂ ਸ਼੍ਰੀ ਰਾਮ ਮੰਦਰ ਦੇ ਮਾਡਲ ਦੀ ਮੰਗ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸ ਨੂੰ ਦੇਖਦੇ ਹੋਏ ਦੇਸ਼ ਭਰ ਵਿਚ 5 ਕਰੋੜ ਤੋਂ ਵੱਧ ਮਾਡਲ ਦੀ ਵਿਕਰੀ ਹੋਣ ਦੀ ਸੰਭਾਵਨਾ ਹੈ। ਮਾਡਲ ਤਿਆਰ ਕਰਨ ਲਈ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਦਿਨ-ਰਾਤ ਕੰਮ ਚੱਲ ਰਿਹਾ ਹੈ। ਵੱਡੇ ਪੈਮਾਨੇ ’ਤੇ ਮਿਊਜ਼ੀਕਲ ਗਰੁੱਪ, ਢੋਲ, ਤਾਸ਼ੇ, ਬੈਂਡ, ਸ਼ਹਿਨਾਈ, ਨਫੀਰੀ ਆਦਿ ਵਜਾਉਣ ਵਾਲੇ ਕਲਾਕਾਰ ਆਗਾਮੀ ਦਿਨਾਂ ਲਈ ਬੁੱਕ ਹੋ ਗਏ ਹਨ, ਉੱਥੇ ਹੀ ਸ਼ੋਭਾ ਯਾਤਰਾ ਲਈ ਝਾਕੀਆਂ ਬਣਾਉਣ ਵਾਲੇ ਕਾਰੀਗਰਾਂ ਅਤੇ ਕਲਾਕਾਰਾਂ ਨੂੰ ਵੱਡਾ ਕੰਮ ਮਿਲਿਆ ਹੈ। ਦੇਸ਼ ਭਰ ਵਿਚ ਮਿੱਟੀ ਅਤੇ ਹੋਰ ਵਸਤਾਂ ਤੋਂ ਬਣੇ ਕਰੋੜਾਂ ਦੀਵਿਆਂ ਦੀ ਮੰਗ ਹੈ, ਬਾਜ਼ਾਰਾਂ ਵਿਚ ਰੰਗ-ਬਿਰੰਗੀ ਰੌਸ਼ਨੀ ਕਰਨ, ਫੁੱਲਾਂ ਦੀ ਸਜਾਵਟ ਆਦਿ ਦੀ ਵੀ ਵੱਡੇ ਪੈਮਾਨੇ ’ਤੇ ਵਿਵਸਥਾ ਹੋ ਰਹੀ ਹੈ। ਇਨ੍ਹਾਂ ਸਭ ਸਮੇਤ ਭੰਡਾਰੇ ਆਦਿ ਦੇ ਆਯੋਜਨ ਨਾਲ ਸਾਮਾਨ ਅਤੇ ਸੇਵਾਵਾਂ ਰਾਹੀਂ ਇਕ ਲੱਖ ਕਰੋੜ ਰੁਪਏ ਦਾ ਵਪਾਰ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਬਾਜ਼ਾਰ ਵਿਚ ਸ਼੍ਰੀ ਰਾਮ ਮੰਦਰ ਦੇ ਮਾਡਲ 
ਵੱਖ-ਵੱਖ ਐਸੋਸੀਏਸ਼ਨਾਂ ਆਪਣੇ ਮੈਂਬਰਾਂ ਨੂੰ 5 ਜਾਂ 11 ਦੀਵੇ ਪ੍ਰਦਾਨ ਕਰ ਰਹੀਆਂ ਹਨ। 500 ਤੋਂ ਵੱਧ ਐਲ.ਈ.ਡੀ. ਅਤੇ ਸਾਊਂਡ ਸਿਸਟਮ ਲਗਾਏ ਜਾਣਗੇ। ਇਸ ਦੇ ਨਾਲ ਹੀ 300 ਤੋਂ ਵੱਧ ਥਾਵਾਂ 'ਤੇ ਢੋਲ, ਤਾਸ਼ਾ, ਨਫੀਰੀ ਵਜਾਈ ਜਾਵੇਗੀ ਅਤੇ 100 ਤੋਂ ਵੱਧ ਸ਼੍ਰੀ ਰਾਮ ਸ਼ੋਭਾ ਯਾਤਰਾਵਾਂ ਬਜ਼ਾਰਾਂ 'ਚ ਕੱਢੀਆਂ ਜਾਣਗੀਆਂ, ਜਿਨ੍ਹਾਂ 'ਚ ਝਾਕੀਆਂ ਵੀ ਲੱਗਣਗੀਆਂ ਪਰ ਕਈ ਸ਼ੋਭਾ ਯਾਤਰਾਵਾਂ 'ਚ ਔਰਤਾਂ ਵੀ ਭਾਗ ਲੈਣਗੀਆਂ। ਯਾਤਰਾ 'ਚ ਰਵਾਇਤੀ ਪਹਿਰਾਵੇ 'ਚ ਆਪਣੇ ਸਿਰ 'ਤੇ ਸ਼੍ਰੀ ਰਾਮ ਕਲਸ਼ ਲੈ ਕੇ ਜਾਣਗੇ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਦਿੱਲੀ ਦੇ ਕਈ ਬਾਜ਼ਾਰਾਂ ਵਿੱਚ ਲੋਕ ਨਾਚਾਂ ਅਤੇ ਲੋਕ ਗਾਇਕਾਂ ਦੇ ਪ੍ਰੋਗਰਾਮ ਹੋਣਗੇ, ਜਿਸ ਲਈ ਵਰਿੰਦਾਵਨ ਅਤੇ ਜੈਪੁਰ ਤੋਂ ਕਲਾਕਾਰਾਂ ਨੂੰ ਬੁਲਾਇਆ ਜਾ ਰਿਹਾ ਹੈ। ਸ਼੍ਰੀ ਰਾਮ ਮੰਦਰ ਦੇ ਮਾਡਲ ਕਈ ਬਾਜ਼ਾਰਾਂ ਵਿੱਚ ਲਗਾਏ ਜਾਣਗੇ। ਦਿੱਲੀ ਭਰ ਵਿੱਚ ਵਪਾਰੀਆਂ ਦੀ ਅਗਵਾਈ ਵਿੱਚ ਵੱਖ-ਵੱਖ ਵਪਾਰੀਆਂ ਅਤੇ ਹੋਰ ਸੰਗਠਨਾਂ ਦੁਆਰਾ 5 ਹਜ਼ਾਰ ਤੋਂ ਵੱਧ ਹੋਰਡਿੰਗ ਲਗਾਏ ਜਾਣਗੇ। ਕੁੱਲ ਮਿਲਾ ਕੇ ਦਿੱਲੀ ਦੇ ਹਰ ਬਾਜ਼ਾਰ ਨੂੰ ਅਯੁੱਧਿਆ ਵਿੱਚ ਤਬਦੀਲ ਕਰਨ ਲਈ ਵਪਾਰੀਆਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News