ਭਿਆਨਕ ਹਾਦਸਾ; ਹਾਦਸੇ ਦੀ ਸ਼ਿਕਾਰ ਹੋਈ ਬੱਸ, ਟਰੈਕਟਰ ਦੇ ਉੱਡੇ ਪਰਖੱਚੇ

Friday, Sep 27, 2024 - 01:04 PM (IST)

ਭਿਆਨਕ ਹਾਦਸਾ; ਹਾਦਸੇ ਦੀ ਸ਼ਿਕਾਰ ਹੋਈ ਬੱਸ, ਟਰੈਕਟਰ ਦੇ ਉੱਡੇ ਪਰਖੱਚੇ

ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਬਾਗਚੀਨੀ ਥਾਣਾ ਖੇਤਰ ਵਿਚ ਅੱਜ ਇਕ ਬੱਸ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਟਰੈਕਟਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ, ਉੱਥੇ ਹੀ ਬੱਸ ਬੇਕਾਬੂ ਹੋ ਕੇ ਸੜਕ ਤੋਂ ਉਤਰ ਕੇ ਇਕ ਖੇਤ ਵਿਚ ਜਾ ਵੜੀ। ਇਸ ਸੜਕ ਹਾਦਸੇ 'ਚ ਟਰੈਕਟਰ ਡਰਾਈਵਰ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਪਰ ਬੱਸ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹੈ। 

PunjabKesari

ਪੁਲਸ ਸੂਤਰਾਂ ਮੁਤਾਬਕ ਇਕ ਪ੍ਰਾਈਵੇਟ ਬੱਸ ਸਵੇਰੇ ਮੁਰੈਨਾ ਤੋਂ ਜੌਰਾ ਵੱਲ ਜਾ ਰਹੀ ਸੀ ਅਤੇ ਉਲਟ ਦਿਸ਼ਾ ਤੋਂ ਆ ਰਹੇ ਟਰੈਕਟਰ ਦੀ ਮੁਰੈਨਾ ਸਬਲਗੜ੍ਹ ਮਾਰਗ ਸਥਿਤ ਪਿੰਡ ਬਿਲਗਾਂਵ ਅਤੇ ਛੇਰਾ ਪਿੰਡ ਨੇੜੇ ਉਸ ਨਾਲ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਵਿਚ ਟਰੈਕਟਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਉੱਥੇ ਹੀ ਬੱਸ ਬੇਕਾਬੂ ਹੋ ਕੇ ਸੜਕ ਤੋਂ ਉਤਰ ਕੇ ਇਕ ਖੇਤ 'ਚ ਜਾ ਖੜ੍ਹੀ ਹੋਈ। ਹਾਦਸੇ ਵਿਚ ਟਰੈਕਟਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬੱਸ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਸ ਸੜਕ ਹਾਦਸੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News