ਖੇਤਾਂ ''ਚ ਪਲਟ ਗਈ ਸ਼ਰਧਾਲੂਆਂ ਨਾਲ ਭਰੀ ਬੱਸ ! ਨੂੰਹ-ਸੱਸ ਦੀ ਹੋਈ ਦਰਦਨਾਕ ਮੌਤ

Monday, May 25, 2026 - 04:50 PM (IST)

ਖੇਤਾਂ ''ਚ ਪਲਟ ਗਈ ਸ਼ਰਧਾਲੂਆਂ ਨਾਲ ਭਰੀ ਬੱਸ ! ਨੂੰਹ-ਸੱਸ ਦੀ ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ- ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਗੋਂਡਲ ਕਸਬੇ ਨੇੜੇ ਸੋਮਵਾਰ ਤੜਕੇ ਧਾਰਮਿਕ ਯਾਤਰਾ ਤੋਂ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਨਿੱਜੀ ਬੱਸ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਨੂੰਹ ਤੇ ਸੱਸ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ 'ਚ 20 ਹੋਰ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਮਿਲੀ ਹੈ।

ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਗੋਂਡਲ ਤਾਲੁਕਾ ਦੇ ਵੋਰਾਕੋਟਡਾ ਪਿੰਡ ਕੋਲ ਸਵੇਰੇ ਕਰੀਬ 4:30 ਵਜੇ ਵਾਪਰਿਆ। ਬੱਸ ਵਿੱਚ ਕਰੀਬ 60 ਸ਼ਰਧਾਲੂ ਸਵਾਰ ਸਨ, ਜੋ ਐਤਵਾਰ ਸਵੇਰੇ ਗੋਂਡਲ ਤੋਂ ਬਗਦਾਨਾ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਗਏ ਸਨ ਅਤੇ ਸੋਮਵਾਰ ਤੜਕੇ ਵਾਪਸ ਪਰਤ ਰਹੇ ਸਨ।

ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ

ਰਾਜਕੋਟ ਦਿਹਾਤੀ ਦੇ ਸਹਾਇਕ ਪੁਲਸ ਸੁਪਰਡੈਂਟ ਪ੍ਰਖਰ ਕੁਮਾਰ ਨੇ ਦੱਸਿਆ ਕਿ ਸੜਕ ਕਾਫ਼ੀ ਤੰਗ ਸੀ, ਜਿਸ ਕਾਰਨ ਦੋ ਵਾਹਨ ਇੱਕੋ ਸਮੇਂ ਉੱਥੋਂ ਨਹੀਂ ਲੰਘ ਸਕਦੇ ਸਨ। ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੂੰ ਲੰਘਣ ਲਈ ਰਸਤਾ ਦੇਣ ਵਾਸਤੇ ਜਦੋਂ ਬੱਸ ਡਰਾਈਵਰ ਨੇ ਗੱਡੀ ਨੂੰ ਪਿੱਛੇ ਕਰਨਾ ਸ਼ੁਰੂ ਕੀਤਾ, ਤਾਂ ਉਹ ਦੂਰੀ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ। ਇਸ ਦੌਰਾਨ ਬੱਸ ਉਸ ਦੇ ਕੰਟਰੋਲ 'ਚੋਂ ਬਾਹਰ ਹੋ ਗਈ ਤੇ ਖੇਤਾਂ ਵਿੱਚ ਜਾ ਕੇ ਪਲਟ ਗਈ।

ਪੁਲਸ ਮੁਤਾਬਕ ਬੱਸ ਪਲਟਣ ਕਾਰਨ ਖਿੜਕੀ ਵਾਲੀ ਸੀਟ 'ਤੇ ਬੈਠੀਆਂ ਦੋਵਾਂ ਔਰਤਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਾਂਤਾਬੇਨ ਮਕਵਾਨਾ ਅਤੇ ਉਨ੍ਹਾਂ ਦੀ ਨੂੰਹ ਮੰਜੂਬੇਨ ਮਕਵਾਨਾ ਵਜੋਂ ਹੋਈ ਹੈ, ਜੋ ਗੋਂਡਲ ਦੀਆਂ ਰਹਿਣ ਵਾਲੀਆਂ ਸਨ। ਹਾਦਸੇ ਵਿੱਚ ਜ਼ਖ਼ਮੀ ਹੋਏ 20 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬਾਕੀ ਮੁਸਾਫ਼ਰ ਵਾਲ-ਵਾਲ ਬਚ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਲੱਗੀ ਲਾਟਰੀ ! ਪੂਰੇ ਪਰਿਵਾਰ ਲਈ ਮਿਲ ਰਿਹਾ ਮਲਟੀਪਲ ਐਂਟਰੀ ਵੀਜ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News