ਮਹਿਲਾ ਕਾਂਸਟੇਬਲ ਭਰਤੀ ਪ੍ਰੀਖਿਆ ਦੇਣ ਗਈਆਂ ਵਿਦਿਆਰਥਣਾਂ ਨੂੰ ਲੈ ਕੇ ਆ ਰਹੀ ਬੱਸ ਪਲਟੀ, 11 ਜ਼ਖਮੀ

Monday, Dec 13, 2021 - 05:26 PM (IST)

ਮਹਿਲਾ ਕਾਂਸਟੇਬਲ ਭਰਤੀ ਪ੍ਰੀਖਿਆ ਦੇਣ ਗਈਆਂ ਵਿਦਿਆਰਥਣਾਂ ਨੂੰ ਲੈ ਕੇ ਆ ਰਹੀ ਬੱਸ ਪਲਟੀ, 11 ਜ਼ਖਮੀ

ਸਿਰਸਾ (ਵਾਰਤਾ)- ਹਰਿਆਣਾ ਦੇ ਸਿਰਸਾ ’ਚ ਸੋਮਵਾਰ ਸਵੇਰੇ ਮਹਿਲਾ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਕੇ ਪਰਤ ਰਹੀਆਂ ਵਿਦਿਆਰਥਣਾਂ ਦੀ ਇਕ ਨਿੱਜੀ ਬੱਸ ਪਲਟ ਗਈ। ਇਸ ਹਾਦਸੇ ’ਚ 11 ਵਿਦਿਆਰਥਣਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਹਨ। ਪੁਲਸ ਨੇ ਦੱਸਿਆ ਕਿ ਕਰੀਬ 70 ਵਿਦਿਆਰਥਣਾਂ ਯਮੁਨਾਨਗਰ ਤੋਂ ਪ੍ਰੀਖਿਆ ਦੇ ਕੇ ਪਰਤ ਰਹੀਆਂ ਸਨ। 

ਇਹ ਵੀ ਪੜ੍ਹੋ : PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ, ਬੋਲੇ- ਬਾਬਾ ਭੋਲੇਨਾਥ ਦੀ ਮਰਜ਼ੀ ਨਾਲ ਹੋਇਆ ਸਭ

ਜ਼ਖਮੀਆਂ ਕੁੜੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਉਸ ਦਾ ਸਹਾਇਕ ਮੌਕੇ ’ਤੇ ਫਰਾਰ ਹੋ ਗਏ। ਇਹ ਕੁੜੀਆਂ ਯਮੁਨਾਨਗਰ ਪ੍ਰੀਖਿਆ ਦੇਣ ਗਈਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਨਸ਼ਾ ਵੀ ਕੀਤਾ ਹੋਇਆ ਸੀ। ਸਬ ਇੰਸਪੈਕਟਰ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਇਹ ਪ੍ਰਾਈਵੇਟ ਬੱਸ ਪੇਪਰ ਦਿਵਾ ਕੇ ਵਾਪਸ ਆ ਰਹੀ ਸੀ। ਸਿਰਸਾ ਪੁੱਜਣ ’ਤੇ ਇਹ ਹਾਦਸਾ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News