ਖੜ੍ਹੇ ਟਰੱਕ ''ਚ ਵੱਜੀ ਸ਼ਰਧਾਲੂਆਂ ਨਾਲ ਭਰੀ ਬੱਸ, ਪੈ ਗਿਆ ਚੀਕ ਚਿਹਾੜਾ ; 10 ਦੀ ਮੌਤ
Friday, Aug 15, 2025 - 12:20 PM (IST)

ਨੈਸ਼ਨਲ ਡੈਸਕ : ਆਜ਼ਾਦੀ ਦਿਵਸ ਦੇ ਮੌਕੇ 'ਤੇ ਪੱਛਮੀ ਬੰਗਾਲ 'ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਪੂਰਬੀ ਬਰਧਵਾਨ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ ਨੰਬਰ 19 'ਤੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਸੜਕ 'ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਭਿਆਨਕ ਟੱਕਰ 'ਚ ਬੱਸ ਵਿੱਚ ਸਵਾਰ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 36 ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ...PM ਮੋਦੀ ਨੇ ਇੰਦਰਾ ਗਾਂਧੀ ਦਾ ਤੋੜਿਆ ਰਿਕਾਰਡ, ਆਜ਼ਾਦੀ ਦਿਵਸ 'ਤੇ ਲਗਾਤਾਰ 12 ਵਾਰ ਰਾਸ਼ਟਰ ਨੂੰ ਕੀਤਾ ਸੰਬੋਧਨ
ਬਿਹਾਰ ਤੋਂ ਆਏ ਸ਼ਰਧਾਲੂ
ਇਹ ਬੱਸ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਚਿਰਈਆ ਥਾਣੇ ਦੇ ਸਰਸੁਆ ਘਾਟ ਇਲਾਕੇ ਤੋਂ ਪੱਛਮੀ ਬੰਗਾਲ ਪਹੁੰਚੀ ਸੀ। ਬੱਸ ਵਿੱਚ ਸਵਾਰ ਸਾਰੇ ਲੋਕ ਸ਼ਰਧਾਲੂ ਸਨ ਜੋ ਬੰਗਾਲ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਸਨ। ਇਹ ਲੋਕ ਹੁਗਲੀ ਜ਼ਿਲ੍ਹੇ ਵਿੱਚ ਸਥਿਤ ਤਾਰਕੇਸ਼ਵਰ ਧਾਮ ਦੇ ਦਰਸ਼ਨ ਕਰਕੇ ਬਿਹਾਰ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ...PM ਮੋਦੀ ਦਾ ਵੱਡਾ ਐਲਾਨ ! ਦੇਸ਼ ਵਾਸੀਆਂ ਨੂੰ ਦੀਵਾਲੀ 'ਤੇ ਮਿਲੇਗਾ ਵੱਡਾ ਤੋਹਫ਼ਾ
ਲੋਕਾਂ ਨੇ ਖੜ੍ਹੇ ਵਾਹਨਾਂ 'ਤੇ ਪ੍ਰਗਟਾਈ ਚਿੰਤਾ
ਸਥਾਨਕ ਲੋਕਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਵਿੱਚ ਮਦਦ ਕੀਤੀ ਤੇ ਜ਼ਖਮੀਆਂ ਨੂੰ ਬਰਧਵਾਨ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਨੇ ਰਾਸ਼ਟਰੀ ਰਾਜਮਾਰਗ 'ਤੇ ਲਾਪਰਵਾਹੀ ਨਾਲ ਖੜ੍ਹੇ ਵਾਹਨਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਖੜ੍ਹੇ ਵਾਹਨ ਵੱਡੇ ਹਾਦਸੇ ਦਾ ਕਾਰਨ ਬਣਦੇ ਹਨ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8