ਵਧ ਗਿਆ ਬੱਸਾਂ ਦਾ ਕਿਰਾਇਆ, ਜੇਬ ''ਤੇ ਪਵੇਗਾ ਵਾਧੂ ਬੋਝ, ਰੋਜ਼ਾਨਾ ਸਫ਼ਰ ਕਰਨ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ
Wednesday, Aug 06, 2025 - 11:21 AM (IST)

ਨੈਸ਼ਨਲ ਡੈਸਕ- ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜਸਥਾਨ 'ਚ ਰੋਡਵੇਜ਼ ਤੇ ਪ੍ਰਾਈਵੇਟ ਬੱਸਾਂ ਦੇ ਕਿਰਾਏ 'ਚ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਵਾਧਾ ਆਮ ਬੱਸਾਂ ਤੋਂ ਲੈ ਕੇ ਲਗਜ਼ਰੀ ਬੱਸਾਂ ਦੇ ਕਿਰਾਏ 'ਤੇ ਵੀ ਲਾਗੂ ਹੋਵੇਗਾ।
ਰਾਜਸਥਾਨ ਸਟੇਟ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਆਰ.ਐੱਸ.ਆਰ.ਟੀ.ਸੀ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਬੱਸਾਂ 'ਚ ਹੁਣ 10 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧੂ ਕਿਰਾਇਆ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਸੈਮੀ-ਡੀਲਕਸ ਬੱਸਾਂ ਦੇ ਕਿਰਾਏ 'ਚ 12 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ, ਜਦਕਿ ਏ.ਸੀ. ਬੱਸਾਂ ਦਾ ਕਿਰਾਇਆ ਵੀ 15 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵੱਧ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਸੁਪਰ ਡੀਲਕਸ ਬੱਸਾਂ ਦੇ ਕਿਰਾਏ 'ਚ 20 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਮਗਰੋਂ ਹੁਣ ਆਮ ਬੱਸਾਂ 'ਚ ਕਿਰਾਇਆ 95 ਪੈਸੇ ਪ੍ਰਤੀ ਸਵਾਰੀ ਲਿਆ ਜਾਵੇਗਾ, ਜਦਕਿ ਸੈਮੀ-ਡੀਲਕਸ ਬੱਸਾਂ ਦਾ ਕਿਰਾਇਆ 1.10 ਰੁਪਏ, ਡੀਲਕਸ ਨਾਨ-ਏ.ਸੀ. ਬੱਸਾਂ ਦਾ ਕਿਰਾਇਆ 1.25 ਰੁਪਏ, ਏ.ਸੀ. ਬੱਸਾਂ ਲਈ 1.80 ਰੁਪਏ ਤੇ ਸੁਪਰ ਲਗਜ਼ਰੀ ਬੱਸਾਂ ਲਈ 2.10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾਵੇਗਾ। ਇਹ ਦਰਾਂ 5-6 ਅਗਸਤ ਦੀ ਦਰਮਿਆਨੀ ਰਾਤ ਤੋਂ ਲਾਗੂ ਹੋ ਗਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e