ਪਾਗਲ ਬੱਸ ਡਰਾਈਵਰ ਨੇ ਹੱਥ ਵੱਢ ਖੂਨ ਨਾਲ ਭਰੀ ਲੜਕੀ ਦੀ ਮਾਂਗ, ਫਿਰ ਕਰ ''ਤਾਂ ਇਹ ਕਾਂਡ

Sunday, Aug 04, 2024 - 04:25 AM (IST)

ਹਾਪੁੜ : ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਾਗਲ ਬੱਸ ਡਰਾਈਵਰ ਨੇ ਆਪਣਾ ਹੱਥ ਵੱਢ ਕੇ ਖੂਨ ਨਾਲ ਲੜਕੀ ਦੀ ਮਾਂਗ ਭਰ ਦਿੱਤੀ। ਲੜਕੀ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਬੱਸ ਡਰਾਈਵਰ ਨਹੀਂ ਮੰਨਿਆ ਅਤੇ ਲੜਕੀ ਨਾਲ ਛੇੜਛਾੜ ਕੀਤੀ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਕੀ ਹੈ ਪੂਰਾ ਮਾਮਲਾ?
ਬੱਸ ਡਰਾਈਵਰ ਨੇ ਬੱਸ 'ਚ ਲੜਕੀ ਨਾਲ ਛੇੜਛਾੜ ਕੀਤੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ। ਕੁਝ ਦਿਨ ਪਹਿਲਾਂ ਹੀ ਦੋਸ਼ੀ ਡਰਾਈਵਰ ਨੇ ਲੜਕੀ ਨੂੰ ਪ੍ਰਪੋਜ਼ ਕੀਤਾ ਸੀ ਅਤੇ ਆਪਣਾ ਹੱਥ ਵੱਢ ਕੇ ਖੂਨ ਨਾਲ ਲੜਕੀ ਦੀ ਮਾਂਗ ਭਰ ਦਿੱਤੀ।

ਲੜਕੀ ਦੇ ਮਨ੍ਹਾ ਕਰਨ ਕਾਰਨ ਡਰਾਈਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਾਪੁੜ ਪਹੁੰਚਣ 'ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨਾਲ ਮਿਲ ਕੇ ਬੱਸ ਡਰਾਈਵਰ ਨੂੰ ਫੜ ਲਿਆ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲੜਕੀ ਨੋਇਡਾ ਦੀ ਓਰੀਐਂਟ ਫੈਸ਼ਨ ਕੰਪਨੀ ਵਿੱਚ ਕੰਮ ਕਰਦੀ ਹੈ। ਡਰਾਈਵਰ ਨੂੰ ਹਾਪੁੜ ਕੋਤਵਾਲੀ ਇਲਾਕੇ ਦੇ ਪੱਕਾ ਬਾਗ ਤੋਂ ਫੜਿਆ ਹੈ।


Inder Prajapati

Content Editor

Related News