‘ਆਗਰਾ-ਲਖਨਊ ਐਕਸਪ੍ਰੈੱਸ-ਵੇਅ ’ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ਨੇ ਛਾਲਾਂ ਮਾਰ ਕੇ ਬਚਾਈ ਜਾਨ’

Sunday, Apr 04, 2021 - 10:30 AM (IST)

‘ਆਗਰਾ-ਲਖਨਊ ਐਕਸਪ੍ਰੈੱਸ-ਵੇਅ ’ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ਨੇ ਛਾਲਾਂ ਮਾਰ ਕੇ ਬਚਾਈ ਜਾਨ’

ਇਟਾਵਾ : ਜ਼ਿਲੇ ਦੇ ਉਸਰਾਹਾਰ ਥਾਣਾ ਖੇਤਰ ਦੇ ਆਗਰਾ-ਲਖਨਊ ਐਕਸਪ੍ਰੈੱਸ-ਵੇਅ ’ਤੇ ਬਿਹਾਰ ਦੇ ਪੂਰਣੀਆ ਤੋਂ ਦਿੱਲੀ ਜਾ ਰਹੀ ਸਲੀਪਰ ਬੱਸ ਵਿਚ ਸਵੇਰੇ 10 ਵਜੇ ਅੱਗ ਲੱਗ ਗਈ, ਜਿਸ ਨਾਲ ਬੱਸ ਸੜ ਕੇ ਸਵਾਹ ਹੋ ਗਈ। ਚੰਗੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

PunjabKesari

ਬੱਸ ਵਿਚ ਅੱਗ ਲੱਗਦਿਆਂ ਹੀ ਡਰਾਈਵਰ ਤੇ ਕੰਡਕਟਰ ਬੱਸ ਨੂੰ ਛੱਡ ਕੇ ਫਰਾਰ ਹੋ ਗਏ। ਸਵਾਰੀਆਂ ਨੇ ਛਾਲਾਂ ਮਾਰ ਕੇ ਜਾਨ ਬਚਾਈ। ਸੂਚਨਾ ਮਿਲਦਿਆਂ ਹੀ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚੀ। ਬੱਸ ਵਿਚ 50 ਤੋਂ 70 ਸਵਾਰੀਆਂ ਸਵਾਰ ਸਨ, ਜਿਨ੍ਹਾਂ ਦਾ ਜ਼ਿਆਦਾਤਰ ਸਾਮਾਨ ਸੜ ਗਿਆ।


author

Tanu

Content Editor

Related News