UP ; ਰੋਡਵੇਜ਼ ਦੀ ਬੱਸ ਨੇ ਈ-ਰਿਕਸ਼ਾ ਨੂੰ ਮਾਰੀ ਜ਼ਬਰਦਸਤ ਟੱਕਰ, 3 ਔਰਤਾਂ ਦੀ ਹੋਈ ਦਰਦਨਾਕ ਮੌਤ
Thursday, Nov 20, 2025 - 12:47 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਊ ਜ਼ਿਲ੍ਹੇ ਦੇ ਦੱਖਣ ਟੋਲਾ ਥਾਣਾ ਖੇਤਰ ਵਿੱਚ ਦਸ਼ਾਈ ਪੋਖਰਾ ਦੇ ਸਾਹਮਣੇ ਇੱਕ ਸਰਕਾਰੀ ਬੱਸ ਨਾਲ ਈ-ਰਿਕਸ਼ਾ ਦੀ ਟੱਕਰ ਹੋਣ ਕਾਰਨ ਈ-ਰਿਕਸ਼ਾ ਸਵਾਰ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 7 ਸੱਤ ਹੋਰ ਗੰਭੀਰ ਜ਼ਖਮੀ ਹੋ ਗਏ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਈ-ਰਿਕਸ਼ਾ ਦੇਵਰੀਆ ਤੋਂ ਇੱਕ ਪਰਿਵਾਰ ਦੇ 10 ਮੈਂਬਰਾਂ ਨੂੰ ਲੈ ਕੇ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਦੌਰਾਨ ਇੱਕ ਬੇਕਾਬੂ ਰੋਡਵੇਜ਼ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਾਰੇ ਈ ਰਿਕਸ਼ਾ ਸਵਾਰ ਸਾਰੇ 10 ਲੋਕ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਅੱਗੇ ਕਿਹਾ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 3 ਔਰਤਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹਾਦਸੇ ਵਿੱਚ ਬੱਚਿਆਂ ਸਮੇਤ 7 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਹਾਦਸੇ ਮਗਰੋਂ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਫਿਲਹਾਲ ਪੁਲਸ ਨੇ ਬੱਸ ਨੂੰ ਜ਼ਬਤ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਅਨੁਸਾਰ, ਮ੍ਰਿਤਕ ਔਰਤਾਂ ਦੀ ਪਛਾਣ ਸ਼ਾਹੀਨ (33), ਨੂਰੀ (30) ਅਤੇ ਮਹਿਜਬੀ (65) ਵਜੋਂ ਹੋਈ ਹੈ।
