ਲਖਮੀਪੁਰ ਖੀਰੀ ''ਚ ਵਾਪਰਿਆ ਬੱਸ ਹਾਦਸਾ, 12 ਯਾਤਰੀ ਜ਼ਖਮੀ

Wednesday, Jul 10, 2019 - 04:28 PM (IST)

ਲਖਮੀਪੁਰ ਖੀਰੀ ''ਚ ਵਾਪਰਿਆ ਬੱਸ ਹਾਦਸਾ, 12 ਯਾਤਰੀ ਜ਼ਖਮੀ

ਲਖੀਮਪੁਰ ਖੀਰੀ— ਅਜੇ ਹਾਲ ਹੀ 'ਚ ਆਗਰਾ 'ਚ ਹੋਏ ਸੜਕ ਹਾਦਸੇ ਨੂੰ ਲੋਕ ਭੁੱਲਾ ਨਹੀਂ ਸਕੇ ਸਨ ਕਿ ਉੱਤਰ ਪ੍ਰਦੇਸ਼ ਦੇ ਲਖਮੀਪੁਰ ਖੀਰੀ ਵਿਚ ਵੀ ਬੁੱਧਵਾਰ ਨੂੰ ਅਜਿਹਾ ਹੀ ਹਾਦਸਾ ਵਾਪਰ ਗਿਆ। ਗਨੀਮਤ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਦੀ ਜਾਨ ਨਹੀਂ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ਿਮਲਾ ਤੋਂ ਗੁਆਂਢੀ ਦੇਸ਼ ਨੇਪਾਲ ਦੇ ਗੋਪਾਲਗੰਜ ਜਾ ਰਹੀ ਬੱਸ ਸਵੇਰੇ ਸਾਢੇ 7 ਵਜੇ ਦੇ ਕਰੀਬ ਸ਼ਾਰਦਾ ਨਹਿਰ ਵਿਚ ਡਿੱਗ ਗਈ। ਇਸ ਹਾਦਸੇ ਵਿਚ 12 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਸ ਵਿਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਇਆ। 

ਪੁਲਸ ਸੂਤਰਾਂ ਮੁਤਾਬਕ ਸ਼ਿਮਲਾ ਤੋਂ ਨੇਪਾਲ ਜਾ ਰਹੀ ਪ੍ਰਾਈਵੇਟ ਬਸ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜਦੀ ਹੋਏ ਸ਼ਾਰਦਾ ਨਹਿਰ ਵਿਚ ਡਿੱਗ ਗਈ। ਪੁਲਸ ਮੁਤਾਬਕ ਬੱਸ 'ਚ 33 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਘਟਨਾ 'ਚ ਬੱਸ ਸਵਾਰ 32 ਯਾਤਰੀ ਨੇਪਾਲ ਦੇ ਅਤੇ ਇਕ ਯਾਤਰੀ ਹਿਮਾਚਲ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ।


author

Tanu

Content Editor

Related News