ਹਿਮਾਚਲ ’ਚ ਹਾਦਸਾ: ਪਹਾੜੀ ਨਾਲ ਟਕਰਾਈ ਬੱਸ, 11 ਯਾਤਰੀ ਜ਼ਖ਼ਮੀ

Thursday, Jul 14, 2022 - 05:19 PM (IST)

ਹਿਮਾਚਲ ’ਚ ਹਾਦਸਾ: ਪਹਾੜੀ ਨਾਲ ਟਕਰਾਈ ਬੱਸ, 11 ਯਾਤਰੀ ਜ਼ਖ਼ਮੀ

ਸ਼ਿਲਮਾ– ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਵੀਰਵਾਰ ਨੂੰ ਇਕ ਰਾਜ ਟਰਾਂਸਪੋਰਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਖ਼ਬਰ ਮੁਤਾਬਕ, ਬੱਸ ਪਹਾੜੀ ਨਾਲ ਟਕਰਾਉਣ ਨਾਲ ਬੱਸ ’ਚ ਸਵਾਰ 11 ਲੋਕ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜ ਜ਼ਿਲ੍ਹਾ ਆਫਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਜੰਗਲ ਮੋੜ ’ਤੇ ਹੋਇਆ। 

ਦੱਸਿਆ ਜਾ ਰਿਹਾ ਹੈ ਕਿ ਪਹਾੜੀ ਰਸਤੇ ਹੁੰਦੇ ਹੋਏ ਇਹ ਬੱਸ ਮੰਡੀ ਤੋਂ ਧਰਮਪੁਰ ਜਾ ਰਹੀ ਸੀ। ਮੰਡੀ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਮੁਤਾਬਕ, ਜ਼ਖ਼ਮੀਆਂ ਨੂੰ ਰੇਵਲਸਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।


author

Rakesh

Content Editor

Related News