ਬੱਸ ਹਾਦਸੇ ਦਾ ਮਾਮਲਾ : ਔਰਤ ਨੇ ਸੀ. ਐੱਮ. ਨੂੰ ਕਿਹਾ-ਦੌੜ ਜਾਓ, ਨਹੀਂ ਤਾਂ ਮਾਰਾਂਗੇ ਪੱਥਰ
Wednesday, Jul 04, 2018 - 11:36 AM (IST)

ਦੇਹਰਾਦੂਨ— ਜਨਤਾ ਦਰਬਾਰ ਵਿਚ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵਲੋਂ ਇਕ ਅਧਿਆਪਕਾ ਨੂੰ ਮੁਅੱਤਲ ਕਰਨ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਮੁੱਖ ਮੰਤਰੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਗਿਆ ਹੈ। ਐਤਵਾਰ ਨੂੰ ਪੌੜੀ ਨੇੜੇ ਇਕ ਬੱਸ ਹਾਦਸੇ ਵਿਚ 48 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਹਾਦਸੇ ਪਿੱਛੋਂ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਮੌਕੇ 'ਤੇ ਪੁੱਜੇ ਸਨ। ਉਥੇ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਸਾਹਮਣੇ ਭਾਰੀ ਹੰਗਾਮਾ ਕੀਤਾ ਸੀ। ਘਟਨਾ ਸਮੇਂ ਬਣਾਈ ਗਈ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਇਕ ਔਰਤ ਮੁੱਖ ਮੰਤਰੀ ਰਾਵਤ ਨੂੰ ਇਹ ਕਹਿੰਦਿਆਂ ਨਜ਼ਰ ਆ ਰਹੀ ਹੈ,''ਇਥੋਂ ਦੌੜ ਜਾਓ, ਨਹੀਂ ਤਾਂ ਪੱਥਰ ਮਾਰਾਂਗੇ।''