ਕਲਯੁੱਗੀ ਮਾਂ ਦੀ ਦਰਿੰਦਗੀ, ਆਪਣੇ ਹੀ 2 ਮਾਸੂਮ ਬੱਚਿਆਂ ਨੂੰ ਸਾੜਿਆ ਜ਼ਿੰਦਾ

Monday, Jun 12, 2017 - 10:34 AM (IST)

ਕਲਯੁੱਗੀ ਮਾਂ ਦੀ ਦਰਿੰਦਗੀ, ਆਪਣੇ ਹੀ 2 ਮਾਸੂਮ ਬੱਚਿਆਂ ਨੂੰ ਸਾੜਿਆ ਜ਼ਿੰਦਾ

ਗੋਰਖਪੁਰ—ਪ੍ਰਾਚੀਨ ਕਾਲ ਤੋਂ ਸੁਣਿਆ ਜਾ ਰਿਹਾ ਹੈ ਕਿ ਮਾਤਾ ਕੁਮਾਤਾ ਨਹੀਂ ਹੋ ਸਕਦੀ, ਭਲੇ ਹੀ ਉਸ ਦਾ ਪੁੱਤਰ ਕਪੁੱਤਰ ਹੋ ਜਾਵੇ, ਪਰ ਜ਼ਿਲੇ ਦੇ ਬਾਂਸਗਾਂਵ ਥਾਣਾ ਖੇਤਰ ਦੇ ਗ੍ਰਾਮ ਗੋਹਲੀ 'ਚ ਇਕ ਮਾਂ ਦੀ ਹਰਕਤ ਨੇ ਇਸ ਕਹਾਵਤ ਨੂੰ ਸਾਬਤ ਕਰਨ 'ਤੇ ਮਜ਼ਬੂਰ ਕਰ ਦਿੱਤਾ ਹੈ। 
ਜਾਣਕਾਰੀ ਮੁਤਾਬਕ ਬਾਂਸਗਾਂਵ ਖੇਤਰ ਦੇ ਗ੍ਰਾਮ ਗੋਹਲੀ ਬਸੰਤ ਨਿਵਾਸੀ ਰਾਮਹਿੱਤ ਯਾਦਵ ਪੁੱਤਰ ਰਾਮਲਖਨ ਯਾਦਵ ਪੁੱਤਰ ਮਾਤਾਬਦਨ ਯਾਦਵ ਦੀ ਨੂੰਹ ਕੰਚਨ ਯਾਦਵ ਵੱਲੋਂ ਆਪਣੇ 2 ਸਾਲ ਦੇ ਬੱਚੇ ਅਤੇ 9 ਮਹੀਨੇ ਦੀ ਬੱਚੀ ਨੂੰ ਸਾੜ ਕੇ ਮਾਰ ਦਿੱਤਾ। ਹੱਤਿਆ ਦੋਸ਼ੀ ਕੰਚਨ ਯਾਦਵ ਪਤਨੀ ਰਾਮਹਿੱਤ ਯਾਦਵ ਉਮਰ (35) ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਪਿੰਡ 'ਚ ਰਹਿੰਦੀ ਸੀ। ਉਸ ਦਾ ਪਤੀ ਰਾਮਹਿੱਤ ਯਾਦਵ 4 ਮਹੀਨੇ ਪਹਿਲਾਂ ਨੌਕਰੀ ਦੀ ਭਾਲ 'ਚ ਦਿੱਲੀ ਗਿਆ ਸੀ। ਪਿੰਡ 'ਚ ਉਸ ਦੇ ਪਿਤਾ ਰਾਮ ਲਖਨ ਯਾਦਵ (70) ਖੇਤੀ ਕਰਦੇ ਸੀ। 
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਝਗੜਾ ਹੋਣ 'ਤੇ ਸਹੁਰਾ ਰਾਮ ਲਖਨ ਯਾਦਨ ਆਪਣੇ ਵੱਡੇ ਦੋਹਤੇ ਰਾਮ ਭਵਨ ਯਾਦਵ (5) ਨੂੰ ਲੈ ਕੇ ਖੇਤ 'ਚ ਚਲਾ ਗਿਆ। ਉਸ ਦੇ ਬਾਅਦ ਕੰਚਨ ਯਾਦਵ ਆਪਣੇ ਡੇਢ ਸਾਲ ਦੇ ਬੱਚੇ ਅਨਿਲ ਯਾਦਵ (3) ਅਤੇ ਬੱਚੀ ਨੀਤੂ ਯਾਦਵ ਨੂੰ ਨਾਲ ਦੇ ਪੋਖਰੇ 'ਤੇ ਲੈ ਕੇ ਚੱਦਰ ਨਾਲ ਲਪੇਟਿਆ ਅਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ, ਜਿਸ ਨੂੰ ਦੇਖ ਪਿੰਡ ਵਾਲਿਆਂ ਦੇ 100 ਨੰਬਰ ਡਾਇਲ ਕਰਕੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮਹਿਲਾ ਨੂੰ ਹਿਰਾਸਤ 'ਚ ਲੈ ਕੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News