ਕੇਰਲ ਦੇ ਇਕ ਕਾਲਜ ’ਚੋਂ ਮਿਲੀ ਸੜੀ ਹੋਈ ਲਾਸ਼
Wednesday, Jan 01, 2025 - 05:48 AM (IST)
ਤਿਰੂਵਨੰਤਪੁਰਮ (ਭਾਸ਼ਾ) - ਕੇਰਲ ਦੇ ਕਰਾਕੁਲਮ ਜ਼ਿਲੇ ’ਚ ਇਕ ਇੰਜੀਨੀਅਰਿੰਗ ਕਾਲਜ ਦੇ ਅੱਧੇ ਬਣੇ ਹਾਲ ’ਚ ਮੰਗਲਵਾਰ ਇਕ ਸੜੀ ਹੋਈ ਲਾਸ਼ ਮਿਲੀ। ਪੁਲਸ ਨੇ ਦੱਸਿਆ ਕਿ ਕਾਲਜ ਦੇ ਸੁਰੱਖਿਆ ਕਰਮਚਾਰੀਆਂ ਨੂੰ ਸਵੇਰੇ 8 ਵਜੇ ਦੇ ਕਰੀਬ ਇਹ ਲਾਸ਼ ਮਿਲੀ। ਮੌਕੇ ’ਤੇ ਸੜੇ ਹੋਏ ਟਾਇਰ ਤੇ ਪੈਟਰੋਲ ਦੇ ਡੱਬੇ ਵੀ ਮਿਲੇ ਹਨ।
ਪੁਲਸ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਕਾਲਜ ਦੇ ਮਾਲਕ ਦਾ ਮੋਬਾਈਲ ਫੋਨ ਵੀ ਨੇੜੇ ਹੀ ਪਿਆ ਸੀ। ਉਸ ਦੀ ਕਾਰ ਇਮਾਰਤ ਦੇ ਬਾਹਰ ਖੜ੍ਹੀ ਸੀ। ਇਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਲਾਸ਼ ਉਸ ਦੀ ਹੀ ਹੈ। ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਲਈ ਡੀ. ਐੱਨ. ਏ. ਟੈਸਟ ਕਰਵਾਉਣਾ ਹੋਵੇਗਾ।