ਗਊ ਮਾਸ ਦੇ ਸ਼ੱਕ ਹੇਠ ਮਦਰੱਸੇ ''ਚ ਤੋੜ-ਭੰਨ, ਸਾੜ-ਫੂਕ
Tuesday, Jul 16, 2019 - 08:29 PM (IST)

ਬਾਂਦਾ (ਯੂ. ਪੀ.)— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ 'ਚ ਬਿੰਦਕੀ ਕੋਤਵਾਲੀ ਥਾਣਾ ਖੇਤਰ 'ਚ ਸਥਿਤ ਇਕ ਮਦਰੱਸੇ 'ਚ ਗਊ ਮਾਸ ਹੋਣ ਦੇ ਸ਼ੱਕ ਹੇਠ ਮੰਗਲਵਾਰ ਸਵੇਰੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਉਥੇ ਤੋੜ-ਭੰਨ ਕੀਤੀ ਅਤੇ ਨਾਲ ਹੀ ਅੱਗ ਵੀ ਲਾ ਦਿੱਤੀ। ਘਟਨਾ ਪਿੱਛੋਂ ਵੱਡੀ ਗਿਣਤੀ 'ਚ ਪੁਲਸ ਨੂੰ ਉਥੇ ਤਾਇਨਾਤ ਕੀਤਾ ਗਿਆ।
ਮਿਲੀਆਂ ਖਬਰਾਂ ਮੁਤਾਬਕ ਪਿੰਡ ਬੇਹਟਾ ਵਿਖੇ ਗਊ ਮਾਸ ਬਰਾਮਦ ਹੋਣ ਦੀ ਅਫਵਾਹ ਪਿੱਛੋਂ ਸ਼ਰਾਰਤੀ ਅਨਸਰਾਂ ਨੇ ਉਕਤ ਮਦਰੱਸੇ ਦੀ ਬਾਹਰਲੀ ਕੰਧ ਨੂੰ ਤੋੜ ਦਿੱਤਾ ਅਤੇ ਉਥੇ ਅੱਗ ਲਾ ਦਿੱਤੀ। ਪੁਲਸ ਘਟਨਾ ਲਈ ਜ਼ਿੰਮੇਵਾਰ ਸਮਾਜ ਵਿਰੋਧੀ ਅਨਸਰਾਂ ਨੂੰ ਲੱਭ ਰਹੀ ਹੈ।