ਲੱਦਾਖ ’ਚ ਥ੍ਰੀ-ਡੀ ਪ੍ਰਿੰਟਰ ਰਾਹੀਂ ਫੌਜ ਲਈ ਬਣਾਇਆ ਬੰਕਰ

Thursday, Apr 17, 2025 - 11:53 PM (IST)

ਲੱਦਾਖ ’ਚ ਥ੍ਰੀ-ਡੀ ਪ੍ਰਿੰਟਰ ਰਾਹੀਂ ਫੌਜ ਲਈ ਬਣਾਇਆ ਬੰਕਰ

ਬੈਂਗਲੁਰੂ (ਭਾਸ਼ਾ) – ਲੱਦਾਖ ’ਚ ਫੌਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ’ਚ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਹੁਣ ਲੱਦਾਖ ’ਚ ਨਿਰਮਾਣ ਦੀ ਥ੍ਰੀ-ਡੀ ਪ੍ਰਿੰਟਿੰਗ ਤਕਨੀਕ ਨਾਲ ਫੌਜ ਦੇ ਪੁਲ, ਬੰਕਰ ਆਦਿ ਰੋਬੋਟਿਕ ਪ੍ਰਿੰਟਰ ਰਾਹੀਂ ਕੁਝ ਹੀ ਦਿਨਾਂ ਵਿਚ ਬਣ ਕੇ ਤਿਆਰ ਹੋ ਜਾਣਗੇ।

ਲੱਦਾਖ ’ਚ 11,000 ਫੁੱਟ ਦੀ ਉਚਾਈ ’ਤੇ ਪ੍ਰਾਜੈਕਟ ‘ਪ੍ਰਬਲ’ ਤਹਿਤ ਥ੍ਰੀ ਡਾਈਮੈਨਸ਼ਨਲ ਰੋਬੋਟਿਕ ਪ੍ਰਿੰਟਰ ਦੀ ਮਦਦ ਨਾਲ 5 ਦਿਨਾਂ ’ਚ ਭਾਰਤ ਦਾ ਪਹਿਲਾ ਮਜ਼ਬੂਤ ਫੌਜੀ ਬੰਕਰ ਤਿਆਰ ਕੀਤਾ ਗਿਆ ਹੈ। ਇਹ ਦੁਨੀਆ ਦੀ ਹੁਣ ਤਕ ਦੀ ਸਭ ਤੋਂ ਉੱਚੀ ਥ੍ਰੀ-ਡੀ ਨਿਰਮਾਣ ਪ੍ਰਿੰਟਿੰਗ ਪ੍ਰਾਪਤੀ ਹੈ।

ਆਈ. ਆਈ. ਟੀ.-ਹੈਦਰਾਬਾਦ ਦੇ ਪ੍ਰੋਫੈਸਰ ਕੇ. ਵੀ. ਐੱਲ. ਸੁਬਰਾਮਣੀਅਮ ਦੇ ਮਾਰਗਦਰਸ਼ਨ ’ਚ ਸਿੰਪਲੀਫੋਰਜ਼ ਕ੍ਰਿਏਸ਼ਨਜ਼ ਤੇ ਆਈ. ਆਈ. ਟੀ.-ਹੈਦਰਾਬਾਦ ਦੀਆਂ ਟੀਮਾਂ ਨੇ ਫੌਜ ਨਾਲ ਮਿਲ ਕੇ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਵਿਸ਼ੇਸ਼ ਥ੍ਰੀ-ਡੀ ਪ੍ਰਿੰਟਿੰਗ ਤਕਨੀਕ ਨਾਲ ਲੱਦਾਖ ਦੇ ਚੁਣੌਤੀ ਭਰੇ ਹਾਲਾਤ ’ਚ ਸਥਾਨਕ ਤੌਰ ’ਤੇ ਪ੍ਰਾਪਤ ਸਾਮਾਨ ਦੀ ਵਰਤੋਂ ਕਰ ਕੇ ਸੁਰੱਖਿਆ ਦੇ ਨਜ਼ਰੀਏ ਤੋਂ ਮਜ਼ਬੂਤ ਬੰਕਰ ਦਾ ਨਿਰਮਾਣ ਕੀਤਾ ਗਿਆ ਹੈ।


author

Inder Prajapati

Content Editor

Related News