ਹੁਣ ਮੈਟਰੋ ਦੀ ਟਿਕਟ ਲੈਣ ਲਈ ਲਾਈਨਾਂ ''ਚ ਲੱਗਣ ਦੀ ਨਹੀਂ ਪਵੇਗੀ ਲੋੜ ! QR ਕੋਡ ਰਾਹੀਂ ਮਿਲੇਗੀ ਐਂਟਰੀ
Monday, Feb 16, 2026 - 04:26 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਮੈਟਰੋ ਸਫ਼ਰ ਨੂੰ ਹੋਰ ਸੁਖਾਲਾ ਬਣਾਉਣ ਲਈ ਲਖਨਊ ਮੈਟਰੋ ਨੇ ਸੋਮਵਾਰ ਨੂੰ QR ਕੋਡ ਬੇਸਡ ਟਿਕਟਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰਣਾਲੀ ਦਾ ਉਦਘਾਟਨ ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ (UPMRC) ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਨੇ ਹਜ਼ਰਤਗੰਜ ਮੈਟਰੋ ਸਟੇਸ਼ਨ ਵਿਖੇ ਕੀਤਾ।
ਯਾਤਰੀਆਂ ਹੁਣ 'Lucknow Metro Official' ਮੋਬਾਈਲ ਐਪ ਰਾਹੀਂ ਕਿਤੋਂ ਵੀ ਡਿਜੀਟਲ ਟਿਕਟ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਟੇਸ਼ਨਾਂ 'ਤੇ ਲੱਗੀਆਂ ਟਿਕਟ ਵੈਂਡਿੰਗ ਮਸ਼ੀਨਾਂ ਅਤੇ ਟਿਕਟ ਕਾਊਂਟਰਾਂ ਤੋਂ ਪੇਪਰ-ਆਧਾਰਿਤ QR ਟਿਕਟਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- ਅਜੀਤ ਪਵਾਰ ਤੋਂ ਬਾਅਦ ਇਕ ਹੋਰ ਆਗੂ ਦੀ ਮੌਤ ! ਭਿਆਨਕ ਹਾਦਸੇ 'ਚ ਗੁਆਈ ਜਾਨ
ਸਟੇਸ਼ਨਾਂ 'ਤੇ ਪੀਲੀਆਂ ਪੱਟੀਆਂ ਵਾਲੇ 'ਆਟੋਮੈਟਿਕ ਫੇਅਰ ਕਲੈਕਸ਼ਨ' ਗੇਟਾਂ 'ਤੇ ਆਪਣਾ QR ਕੋਡ ਸਕੈਨ ਕਰਕੇ ਮੁਸਾਫ਼ਰ ਆਸਾਨੀ ਨਾਲ ਅੰਦਰ ਜਾ ਸਕਣਗੇ ਅਤੇ ਬਾਹਰ ਆ ਸਕਣਗੇ। ਨਵੀਆਂ ਟਿਕਟ ਵੈਂਡਿੰਗ ਮਸ਼ੀਨਾਂ (TVMs) ਵਿੱਚ UPI ਰਾਹੀਂ ਪੈਸੇ ਦੇਣ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਨਾਲ ਨਕਦੀ ਰੱਖਣ ਦੀ ਲੋੜ ਨਹੀਂ ਪਵੇਗੀ।
ਸੁਸ਼ੀਲ ਕੁਮਾਰ ਨੇ ਕਿਹਾ ਕਿ ਇਹ ਪਹਿਲਕਦਮੀ 'ਡਿਜੀਟਲ ਇੰਡੀਆ' ਦੇ ਵਿਜ਼ਨ ਦੇ ਅਨੁਕੂਲ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੇ ਪੜਾਅ ਵਿੱਚ 'ਵਨ ਨੇਸ਼ਨ, ਵਨ ਕਾਰਡ' (NCMC) ਸਹੂਲਤ ਵੀ ਜਲਦ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਇੱਕੋ ਕਾਰਡ ਰਾਹੀਂ ਪੂਰੇ ਦੇਸ਼ ਦੀਆਂ ਮੈਟਰੋ ਸੇਵਾਵਾਂ ਦਾ ਲਾਭ ਲਿਆ ਜਾ ਸਕੇਗਾ।
ਇਸ ਨਵੀਂ ਸਹੂਲਤ ਨਾਲ ਹੁਣ ਮੁਸਾਫ਼ਰਾਂ ਨੂੰ ਟੋਕਨ ਲੈਣ ਲਈ ਕਾਊਂਟਰਾਂ 'ਤੇ ਭੀੜ ਵਿੱਚ ਖੜ੍ਹਨ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਬਚਤ ਹੋਵੇਗੀ ਤੇ ਲਾਈਨਾਂ 'ਚ ਲੱਗਣ ਦੇ ਝੰਜਟ ਤੋਂ ਵੀ ਛੁਟਕਾਰਾ ਮਿਲੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
